World
ਬ੍ਰਾਜ਼ੀਲ ‘ਚ ਹੜ੍ਹ ਨੇ ਮਚਾਹੀ ਤਬਾਹੀ,23,000 ਤੋਂ ਵੱਧ ਲੋਕ ਆਪਣਾ ਘਰ ਛੱਡਣ ਨੂੰ ਮਜਬੂਰ
Brazil,04 May,2024,(Bol Punjab De):- ਬ੍ਰਾਜ਼ੀਲ (Brazil) ਵਿਚ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ,ਉਥੇ ਹੜ੍ਹ ਵਰਗੇ ਹਾਲਾਤ ਬਣ ਗਏ ਹਨ,ਹੜ੍ਹ ਦੀ ਵਜ੍ਹਾ ਨਾਲ ਰੀਓ ਗ੍ਰਾਂਡੇ ਡੋ ਸੁਲ (Rio Grande Do Sul) ਵਿਚ 37 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਕਈ ਲੋਕ ਲਾਪਤਾ ਹਨ,ਤੂਫਾਨ ਤੇ ਹੜ੍ਹ ਦੀ ਵਜ੍ਹਾ ਨਾਲ ਲਗਭਗ 150 ਨਗਰ ਪਾਲਿਕਾਵਾਂ ਨੂੰ ਨੁਕਸਾਨ ਹੋਇਆ ਹੈ,ਰੀਓ ਗ੍ਰਾਂਡੇ ਡੋ ਸੁਲ ਵਿਚ ਲਗਭਗ 23,000 ਤੋਂ ਵੱਧ ਲੋਕ ਆਪਣਾ ਘਰ ਛੱਡਣ ਨੂੰ ਮਜਬੂਰ ਹਨ,ਹਾਈਡ੍ਰੋ ਇਲੈਕਟ੍ਰਿਕ ਪਲਾਂਟ (Hydro Electric Plant) ਟੁੱਟਣ ਦੀ ਵਜ੍ਹਾ ਨਾਲ 3 ਲੱਖ ਤੋਂ ਜ਼ਿਆਦਾ ਲੋਕ ਬਿਨਾਂ ਬਿਜਲੀ ਦੇ ਜਿਊਣ ਨੂੰ ਮਜਬੂਰ ਹਨ,ਰੀਓ ਗ੍ਰਾਂਡੇ ਡੋ ਸੁਲ ਵਿਚ ਸਰਕਾਰ ਵੱਲੋਂ ਸਟੇਟ ਆਫ ਐਮਰਜੈਂਸੀ (State of Emergency) ਐਲਾਨੀ ਗਈ ਹੈ।