ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਬ੍ਰਿਜ ਭੂਸ਼ਣ ਸਿੰਘ ਦੇ ਬੇਟੇ ਕਰਨ ਭੂਸ਼ਣ ਨੂੰ ਦਿਤੀ ਟਿਕਟ
Chandigarh,02 May,2024,(Bol Punjab De):- ਲੋਕ ਸਭਾ ਚੋਣਾਂ (Lok Sabha Elections) ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਨੇ ਵੀਰਵਾਰ ਨੂੰ ਉਮੀਦਵਾਰਾਂ ਦੀ 17ਵੀਂ ਸੂਚੀ ਜਾਰੀ ਕਰ ਦਿਤੀ ਹੈ,ਪਾਰਟੀ ਨੇ ਕੈਸਰਗੰਜ ਸੀਟ (Kasarganj Seat) ਤੋਂ ਬ੍ਰਿਜ ਭੂਸ਼ਣ ਦੇ ਬੇਟੇ ਕਰਨ ਭੂਸ਼ਣ ਨੂੰ ਟਿਕਟ ਦਿਤੀ ਹੈ,ਮੰਨਿਆ ਜਾ ਰਿਹਾ ਹੈ ਕਿ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ‘ਚ ਘਿਰੇ ਹੋਣ ਕਾਰਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਟਿਕਟ ਕੱਟੀ ਗਈ ਹੈ,ਪਾਰਟੀ ਨੇ ਰਾਏਬਰੇਲੀ ਤੋਂ ਉਮੀਦਵਾਰ ਦੇ ਨਾਂ ਦਾ ਵੀ ਖੁਲਾਸਾ ਕੀਤਾ ਹੈ।
ਪਾਰਟੀ ਨੇ ਇਥੇ ਦਿਨੇਸ਼ ਪ੍ਰਤਾਪ ਸਿੰਘ ਨੂੰ ਮੈਦਾਨ ਵਿਚ ਉਤਾਰਿਆ ਹੈ,ਭਾਜਪਾ ਨੇ ਅਪਣੇ ਮੌਜੂਦਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਟਿਕਟ ਕੱਟ ਕੇ ਉਨ੍ਹਾਂ ਦੇ ਪੁੱਤਰ ਕਰਨ ਭੂਸ਼ਣ ਸਿੰਘ ਨੂੰ ਕੈਸਰਗੰਜ ਸੀਟ ਤੋਂ ਉਮੀਦਵਾਰ ਬਣਾਇਆ ਹੈ,ਦਰਅਸਲ, ਕਰਨ ਭੂਸ਼ਣ ਸਿੰਘ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਛੋਟੇ ਬੇਟੇ ਹਨ,13 ਦਸੰਬਰ 1990 ਨੂੰ ਜਨਮੇ ਕਰਨ ਭੂਸ਼ਣ ਇਕ ਧੀ ਅਤੇ ਇਕ ਪੁੱਤਰ ਦੇ ਪਿਤਾ ਹਨ,ਉਹ ਡਬਲ ਟਰੈਪ ਸ਼ੂਟਿੰਗ (Double Trap Shooting) ਵਿਚ ਰਾਸ਼ਟਰੀ ਖਿਡਾਰੀ ਰਹਿ ਚੁੱਕਿਆ ਹੈ।