ਪੰਜਾਬ ਦੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਯੂਪੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਬੁਲੰਦਸ਼ਹਿਰ ਤੋਂ ਫੜੇ 3 ਮਲਜ਼ਮ
New Mumbai,30 April,2024,(Bol Punjab De):- ਪੰਜਾਬ ਦੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Punjabi Singer Sidhu Moosewala) ਦੇ ਕਤਲ ਕੇਸ ‘ਚ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ (Bulandshahr) ਤੋਂ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ,ਦੱਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਕਤਲ ਕੇਸ (Moosewala Murder Case) ‘ਚ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਤਸਕਰ ਸ਼ਾਹਬਾਜ਼ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਦੱਸ ਦਈਏ ਕਿ NIA ਪਹਿਲਾਂ ਹੀ ਸ਼ਾਹਬਾਜ਼ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ,ਅਤੇ ਉਸ ਨੂੰ ਅਦਾਲਤ ‘ਚ ਵੀ ਭੇਜ ਦਿੱਤਾ,ਪੁਲਿਸ (Police) ਨੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕਰਨ ਵਾਲੇ 3 ਤਸਕਰਾਂ ਨੂੰ ਕਾਬੂ ਕੀਤਾ ਹੈ,ਇਸ ਦੌਰਾਨ ਪੁਲਿਸ ਨੂੰ ਬਦਮਾਸ਼ਾਂ ਕੋਲੋਂ 3 ਪਿਸਤੌਲ, 2 ਬੰਦੂਕਾਂ ਅਤੇ ਕਾਰਤੂਸ ਸਣੇ ਇੱਕ ਥਾਰ ਗੱਡੀ ਬਰਾਮਦ ਕੀਤੀ ਹੈ,SSP ਸ਼ਲੋਕ ਕੁਮਾਰ ਨੇ ਹਥਿਆਰਾਂ ਦੇ ਤਸਕਰ ਦੇ ਸਾਥੀ ਰਿਜ਼ਵਾਨ ‘ਤੇ 25,000 ਰੁਪਏ ਦੇ ਇਨਾਮ ਦਾ ਐਲਾਨ ਰੱਖਿਆ ਹੈ।
NIA ਨੇ ਪਿਛਲੇ ਸਾਲ ਦੱਸਿਆ ਸੀ ਕਿ ਸ਼ਾਹਬਾਜ਼ ਅੰਸਾਰੀ ਮੂਸੇਵਾਲਾ ਦੀ ਹੱਤਿਆ ‘ਚ ਹਥਿਆਰਾਂ ਦੇ ਸਪਲਾਇਰ (Supplier) ਅਤੇ ਲਾਰੈਂਸ ਗੈਂਗ ਦੇ ਵਿਚਕਾਰ ਇੱਕ ਵਿਚੋਲਾ ਸੀ,ਉਸ ਨੂੰ NIA ਨੇ 8 ਦਸੰਬਰ 2022 ਨੂੰ ਬੁਲੰਦਸ਼ਹਿਰ (ਉੱਤਰ ਪ੍ਰਦੇਸ਼) ਤੋਂ ਗ੍ਰਿਫ਼ਤਾਰ ਕੀਤਾ ਸੀ,ਪੁੱਛਗਿੱਛ ਦੌਰਾਨ 2 ਹਵਾਲਾ ਸੰਚਾਲਕਾਂ ਹਾਮਿਦ ਅਤੇ ਫੌਜੀ ਦੇ ਨਾਂ ਸਾਹਮਣੇ ਆਏ ਸਨ,ਦੱਸਣਯੋਗ ਹੈ ਕਿ 29 ਮਈ, 2022 ਦੀ ਸ਼ਾਮ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ (Shubdeep Singh Sidhu Aka Sidhu Moosewala) ਦਾ ਸ਼ਰੇਆਮ ਕਤਲ ਕਰ ਦਿੱਤਾ ਗਿਆ ਸੀ,ਮਾਨਸਾ (Mansa) ਦੇ ਪਿੰਡ ਜਵਾਹਰ ਕੇ ਨੇੜੇ ਗੋਲ਼ੀਆਂ ਮਾਰ ਕੇ ਉਨ੍ਹਾਂ ਦਾ ਕਤਲ ਕੀਤਾ ਗਿਆ ਸੀ,ਸਿੱਧੂ ਮੂਸੇਵਾਲੇ ਦੇ ਮਾਪੇ ਅੱਜ ਵੀ ਆਪਣੇ ਪੁੱਤਰ ਲਈ ਇਨਸਾਫ਼ ਦੀ ਲੜਾਈ ਲੜ ਰਹੇ ਹਨ।