Games

ਵਿਦੇਸ਼ ਦੀਆਂ ਕ੍ਰਿਕਟ ਟੀਮਾਂ ‘ਚ ਪੰਜਾਬ ਦੇ ਨੌਜਵਾਨ ਨੇ ਜਗ੍ਹਾ ਬਣਾ ਕੇ ਭਾਰਤ ਅਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ

Melbourne, 29 April 2024,(Bol Punjab De):- ਵਿਦੇਸ਼ ਦੀਆਂ ਕ੍ਰਿਕਟ ਟੀਮਾਂ ‘ਚ ਪੰਜਾਬ ਦੇ ਨੌਜਵਾਨ ਨੇ ਜਗ੍ਹਾ ਬਣਾ ਕੇ ਭਾਰਤ ਅਤੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ,ਓਥੇ ਹੀ ਖਿਡਾਰੀਆਂ ਦੇ ਮਾਪਿਆਂ ਲਈ ਵੀ ਮਾਣ ਦੀ ਗੱਲ ਹੁੰਦੀ ਹੈ,ਇਸਦੇ ਨਾਲ ਹੀ 3 ਸਾਲ ਦੀ ਉਮਰ ਵਿੱਚ ਮਾਪਿਆਂ ਨਾਲ ਅੰਮ੍ਰਿਤਸਰ ਤੋਂ ਆਸਟ੍ਰੇਲੀਆ ਪੁੱਜੀ ਹਸਰਤ ਕੌਰ ਗਿੱਲ (Hasrat Kaur Gill) ਦੀ ਕ੍ਰਿਕਟ ਪ੍ਰਤੀ ਲਗਨ ਅਤੇ ਹੁਨਰ ਨੂੰ ਕੋਚ ਨੇ 11 ਸਾਲ ਦੀ ਉਮਰ ਵਿੱਚ ਹੀ ਪਛਾਣ ਲਿਆ ਸੀ।

ਹਸਰਤ ਕੌਰ ਗਿੱਲ (Hasrat Kaur Gill) ਨੇ ਰੋਜਾਨਾ ਘੰਟਿਆਂ ਬੱਧੀ ਮੈਲਬੋਰਨ (Melbourne) ਦੇ ਇੰਡੋਰ ਟ੍ਰੈਨਿੰਗ ਸੈਂਟਰ (Indoor Training Center) ਦੇ ਨੈੱਟ ‘ਤੇ ਮਿਹਨਤ ਕਰਨੀ ਤੇ ਆਖਿਰਕਾਰ ਬੀਤੇ ਮਹੀਨੇ ਹੋਈ ਸ਼੍ਰੀਲੰਕਾ ਦੀ ਸੀਰੀਜ਼ ਵਿੱਚ ਉਸਦੀ ਮਿਹਨਤ ਨੂੰ ਬੂਰ ਪਿਆ,ਜਦੋਂ ਉਸਨੂੰ ਅੰਡਰ-19 ਟੀਮ (Under-19 Team) ਦਾ ਹਿੱਸਾ ਬਣਨ ਦਾ ਮੌਕਾ ਮਿਲਿਆ,ਸੀਰੀਜ਼ ਵਿੱਚ ਹਸਰਤ ਨੇ ਚੰਗਾ ਪ੍ਰਦਰਸ਼ਨ ਕੀਤਾ,ਇੰਗਲੈਂਡ ਵਿਰੁੱਧ ਖੇਡਦਿਆਂ ਹਸਰਤ ਗਿੱਲ (Hasrat Gill) ਨੇ ਬੱਲੇਬਾਜੀ ਤੇ ਗੇਂਦਬਾਜੀ ਦੋਵਾਂ ਵਿੱਚ ਹੀ ਚੰਗਾ ਪ੍ਰਦਰਸ਼ਨ ਕੀਤਾ।

ਹਸਰਤ ਕੌਰ ਗਿੱਲ (Hasrat Kaur Gill) ਨੂੰ ਖੁਸ਼ੀ ਹੈ ਕਿ ਉਹ 2 ਵੱਖੋ-ਵੱਖ ਮੁਲਕਾਂ ਦੇ ਕਲਚਰ ਨੂੰ ਇਸ ਖੇਡ ਰਾਹੀਂ ਪ੍ਰਦਰਸ਼ਿਤ ਕਰਨ ਦਾ ਮਾਣ ਹਾਸਲ ਕਰ ਰਹੀ ਹੈ,ਤੇ ਇਨ੍ਹਾਂ ਹੀ ਨਹੀਂ ਹਸਰਤ ਦੀ ਇਸ ਉਪਲਬਧੀ ਨੂੰ ਦੇਖਦਿਆਂ ਭਾਈਚਾਰੇ ਤੋਂ ਬਹੁਤ ਕੁੜੀਆਂ ਕ੍ਰਿਕਟ ਖੇਡਣ ਲਈ ਪ੍ਰੇਰਿਤ ਹੋ ਰਹੀਆਂ ਹਨ,ਹੁਣ ਹਸਰਤ ਦੀ ਮਾਤਾ ਜਗਰੂਪ ਕੌਰ ਦਾ ਕਹਿਣਾ ਹੈ,ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੀ ਧੀ ਆਸਟ੍ਰੇਲੀਆ ਦੀ ਅੰਤਰ-ਰਾਸ਼ਟਰੀ ਟੀਮ (International Team) ਦੀ ਨੁਮਾਇੰਦਗੀ ਕਰਨ ਲਈ ਉਸਦੀ ਧੀ ਇੰਡੀਆ ਪੁੱਜੇ।

 

Related Articles

Leave a Reply

Your email address will not be published. Required fields are marked *

Back to top button