Punjab

ਚੰਡੀਗੜ੍ਹ ‘ਚ 1 ਮਈ ਤੋਂ ਆਨਲਾਈਨ ਹੋਵੇਗੀ Parking Fee

Chandigarh,26 April,2024,(Bol Punjab De):- ਚੰਡੀਗੜ੍ਹ ਦੀਆਂ ਪਾਰਕਿੰਗਾਂ ਵਿਚ ਦੋ ਪਹੀਆ ਤੇ 4 ਪਹੀਆ ਵਾਹਨਾਂ ਲਈ ਹੁਣ ਪਾਰਕਿੰਗ ਫੀਸ (Parking Fee) ਦਾ ਭੁਗਤਾਨ ਆਨਲਾਈਨ ਕੀਤਾ ਜਾ ਸਕਦਾ ਹੈ,ਇਹ ਸਹੂਲਤ ਇਕ ਮਈ ਤੋਂ ਸ਼ੁਰੂ ਕੀਤੀ ਜਾਵੇਗੀ,ਇਸ ਲਈ ਚੰਡੀਗੜ੍ਹ ਨਗਰ ਨਿਗਮ (Chandigarh Municipal Corporation) ਵੱਲੋਂ ਕਈ ਬੈਂਕਾਂ ਨਾਲ ਕਾਂਟ੍ਰੈਕਟ (Contract) ਕੀਤਾ ਗਿਆ ਹੈ,ਬੈਂਕਾਂ ਵੱਲੋਂ ਕਾਰਡ ਸਵੈਪ (Card Swap) ਕਰਨ ਵਾਲੀ ਮਸ਼ੀਨ ਲਈ ਗਈ ਹੈ।

ਜਿਸ ਵਿਚ ਕਿਊਆਰ ਕੋਡ ਨਾਲ ਵੀ ਭੁਗਤਾਨ ਦੀ ਸਹੂਲਤ ਹੈ,ਚੰਡੀਗੜ੍ਹ ਨਗਰ ਨਿਗਮ ਵੱਲੋਂ ਇਹ ਪ੍ਰਣਾਲੀ 73 ਜਗ੍ਹਾ ‘ਤੇ ਲਾਗੂ ਕੀਤੀ ਜਾzਵੇਗੀ,ਚੰਡੀਗੜ੍ਹ ਨਗਰ ਨਿਗਮ ਤਹਿਤ ਹੁਣ ਤੱਕ ਕੁੱਲ 89 ਪਾਰਕਿੰਗ ਥਾਂ ਹਨ,ਇਨ੍ਹਾਂ ਵਿਚੋਂ ਕੁਝ ਨੂੰ ਫ੍ਰੀ ਕੀਤਾ ਗਿਆ ਹੈ ਪਰ 73 ਪਾਰਕਿੰਗ ਥਾਂ ਅਜਿਹੇ ਹਨ ਜਿਥੇ ਕਾਫੀ ਮਾਤਰਾ ਵਿਚ ਹਰ ਰੋਜ਼ ਗੱਡੀ ਆਉਂਦੀ ਹੈ,ਇਨ੍ਹਾਂ ਵਿਚੋਂ ਲਗਭਗ 16000 ਗੱਡੀਆਂ ਪਾਰਕ ਕਰਨ ਦੀ ਸਮੱਰਥਾ ਹੈ,ਚੰਡੀਗੜ੍ਹ ਨਗਰ ਨਿਗਮ ਨੂੰ ਹਰ ਮਹੀਨੇ ਲਗਭਗ ਇਕ ਕਰੋੜ ਰੁਪਏ ਪਾਰਕਿੰਗ ਫੀਸ (Parking Fee) ਤਹਿਤ ਮਿਲਦੇ ਹਨ।

Related Articles

Leave a Reply

Your email address will not be published. Required fields are marked *

Back to top button