ਬੇਮੌਸਮੀ ਬਰਸਾਤ ਅਤੇ ਤੇਜ਼ ਹਵਾਵਾਂ ਕਾਰਨ ਖੇਤਾਂ ਵਿੱਚ ਖੜ੍ਹੀ ਪੱਕੀ ਕਣਕ ਦੀ ਫ਼ਸਲ ਪੱਕੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ
Patiala,19 April,2024,(Bol Punjab De):- ਬੇਮੌਸਮੀ ਬਰਸਾਤ (Unseasonal Rain) ਅਤੇ ਤੇਜ਼ ਹਵਾਵਾਂ ਕਾਰਨ ਖੇਤਾਂ ਵਿੱਚ ਖੜ੍ਹੀ ਪੱਕੀ ਕਣਕ ਦੀ ਫ਼ਸਲ ਅਤੇ ਮੰਡੀਆਂ ਵਿੱਚ ਪਈ ਕਿਸਾਨਾਂ ਦੀਆਂ ਪੱਕੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ,ਅੱਜ ਪੰਜਾਬ ਦੇ ਕਈ ਇਲਾਕਿਆਂ ‘ਚ ਤੇਜ਼ ਮੀਂਹ ਅਤੇ ਗੜ੍ਹੇਮਾਰੀ (Hailstorm) ਹੋਈ,ਜਿਸ ਕਾਰਨ ਕਿਸਾਨਾਂ ਚਿੰਤਾ ਵਧਾ ਦਿੱਤੀ ਹੈ,ਕਈ ਮੰਡੀਆਂ ਵਿੱਚ ਪਾਣੀ ਭਰ ਗਿਆ ਅਤੇ ਮੰਡੀਆਂ ਵਿੱਚ ਪਈ ਕਣਕ ਦੀ ਫ਼ਸਲ ਵੀ ਡੁੱਬ ਗਈ,ਪੰਜਾਬ ਦੀਆਂ ਮੰਡੀਆਂ (Markets) ਵਿੱਚ ਕਣਕ ਦੇ ਢੇਰ ਲੱਗੇ ਹੋਏ ਹਨ।
ਖਬਰਾਂ ਹਨ ਕਿ ਫਿਲਹਾਲ ਸਿਰਫ ਨਾਮ ਦੀ ਬੋਲੀ ਹੋ ਰਹੀ ਹੈ,ਜਿਸ ਕਾਰਨ ਹਰ ਮੰਡੀ ਵਿੱਚ ਭਾਰੀ ਮਾਤਰਾ ਵਿੱਚ ਕਣਕ ਪਈ ਹੈ,ਅੱਜ ਦੇ ਖ਼ਰਾਬ ਮੌਸਮ ਨਾਲ ਕਿਸਾਨ ਤੇ ਆੜ੍ਹਤੀਆ (Arhatiya) ਦੋਵੇਂ ਹੀ ਚਿੰਤਾ ‘ਚ ਨਜ਼ਰ ਆਏ,ਜ਼ਿਕਰਯੋਗ ਹੈ ਕਿ ਮੰਡੀਆਂ ‘ਚ ਕਣਕ ਦੀ ਆਮਦ ਕਾਫੀ ਤੇਜ਼ੀ ਨਾਲ ਚੱਲ ਰਹੀ ਹੈ,ਦੂਜੇ ਪਾਸੇ ਮੌਸਮ ਮਾਹਰਾਂ ਦੀ ਮੰਨੀਏ ਤਾਂ ਅਗਲੇ ਕੁਝ ਦਿਨਾਂ ਤੱਕ ਖਰਾਬ ਮੌਸਮ ਜਾਰੀ ਰਹਿ ਸਕਦਾ ਹੈ,ਜੋ ਕਿ ਕਣਕ ਦੀ ਵਾਢੀ ਲਈ ਬਹੁਤ ਹਾਨੀਕਾਰਕ ਸਾਬਤ ਹੋਵੇਗਾ,ਮੌਸਮ ਵਿਗਿਆਨੀਆਂ (Meteorologists) ਮੁਤਾਬਕ ਅਗਲੇ ਕਈ ਦਿਨਾਂ ਤੱਕ ਮੌਸਮ ਅੱਜ ਵਰਗਾ ਹੀ ਰਹੇਗਾ।