ਅੰਮ੍ਰਿਤਪਾਲ ਸਿੰਘ ਦੇ ਮਾਮਲੇ ‘ਚ ਨਵਾਂ ਮੋੜ,ਐਨਐਸਏ ਮੁੜ ਲਗਾਉਣ ਨੂੰ ਦਿਤੀ ਚੁਣੌਤੀ
Chandigarh,17 April,2024,(Bol Punjab De):- ਵਾਰਿਸ ਪੰਜਾਬ (Waris Punjab) ਦੇ ਮੁਖੀ ਅੰਮ੍ਰਿਤਪਾਲ ਸਿੰਘ (Head Amritpal Singh) ਅਤੇ ਉਸ ਦੇ ਸਾਥੀਆਂ ‘ਤੇ ਰਾਸ਼ਟਰੀ ਸੁਰੱਖਿਆ ਐਕਟ (ਐਨਐਸਏ) (NSA) ਦੇ ਮੁੜ ਲਾਗੂ ਹੋਣ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ,ਉਨ੍ਹਾਂ ਨੇ ਐਨਐਸਏ ਨੂੰ ਚੁਣੌਤੀ ਦਿਤੀ ਹੈ,ਇਸ ਸਬੰਧ ਵਿਚ ਕੇਂਦਰ ਸਰਕਾਰ ਅਤੇ ਸਲਾਹਕਾਰ ਬੋਰਡ ਨੂੰ ਇਕ ਪ੍ਰਤੀਨਿਧਤਾ ਭੇਜੀ ਗਈ ਹੈ,ਇਹ ਜਾਣਕਾਰੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab And Haryana High Court) ਵਿਚ ਇਸ ਕੇਸ ਨਾਲ ਸਬੰਧਤ ਕੇਸ ਦੀ ਸੁਣਵਾਈ ਦੌਰਾਨ ਮੁਲਜ਼ਮਾਂ ਦੇ ਵਕੀਲ ਨੇ ਦਿਤੀ ਹੈ,ਹੁਣ ਸਲਾਹਕਾਰ ਬੋਰਡ ਨੂੰ ਛੇ ਹਫ਼ਤਿਆਂ ਵਿਚ ਇਸ ਸਬੰਧ ਵਿਚ ਫੈਸਲਾ ਲੈਣਾ ਹੈ,ਸਲਾਹਕਾਰ ਬੋਰਡ ਇਕ ਸੇਵਾਮੁਕਤ ਜੱਜ ਦੀ ਅਗਵਾਈ ਹੇਠ ਕੰਮ ਕਰਦਾ ਹੈ,ਇਸ ਪ੍ਰਤੀਨਿਧਤਾ ‘ਚ ਦਸਿਆ ਗਿਆ ਹੈ।
ਕਿ ਯੂਏਪੀਏ ਐਕਟ (UAPA Act) ਕਾਰਨ ਉਨ੍ਹਾਂ ‘ਤੇ ਫਿਰ ਤੋਂ ਐੱਨਐੱਸਏ (NSA) ਲਗਾਇਆ ਗਿਆ ਹੈ,ਪਿਛਲੀ ਸੁਣਵਾਈ ਦੌਰਾਨ ਜਦੋਂ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਰੇ 10 ਸਾਥੀਆਂ ਨੇ ਅਦਾਲਤ ਨੂੰ ਦਸਿਆ ਕਿ ਪਿਛਲੇ ਸਾਲ 18 ਮਾਰਚ ਨੂੰ ਇਨ੍ਹਾਂ ਸਾਰਿਆਂ ‘ਤੇ ਐਨਐਸਏ (NSA) ਲਗਾਇਆ ਗਿਆ ਸੀ,ਉਨ੍ਹਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ ਭੇਜ ਦਿਤਾ ਗਿਆ ਸੀ,ਐਨਐਸਏ (NSA) ਦੇ ਆਦੇਸ਼ ਸਿਰਫ ਇਕ ਸਾਲ ਲਈ ਲਾਗੂ ਕੀਤੇ ਜਾ ਸਕਦੇ ਹਨ,ਹੁਣ ਇਨ੍ਹਾਂ ਹੁਕਮਾਂ ਦੀ ਮਿਆਦ ਖਤਮ ਹੋ ਗਈ,ਇਸ ਦੌਰਾਨ ਪੰਜਾਬ ਸਰਕਾਰ (Punjab Govt) ਵਲੋਂ ਪੇਸ਼ ਹੋਏ ਵਧੀਕ ਐਡਵੋਕੇਟ ਜਨਰਲ ਨੇ ਹਾਈ ਕੋਰਟ ਨੂੰ ਦਸਿਆ ਕਿ ਇਨ੍ਹਾਂ ਸਾਰਿਆਂ ਵਿਰੁਧ ਨਵਾਂ ਐਨਐਸਏ (NSA) ਲਗਾਇਆ ਗਿਆ ਹੈ।