Crime

ਅੰਮ੍ਰਿਤਸਰ ਹਵਾਈ ਅੱਡੇ ’ਤੇ 700 ਗ੍ਰਾਮ ਸੋਨਾ ਬਰਾਮਦ

Amritsar Sahib,11 April,2024,(Bol Punjab De):- ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ (Shri Guru Ram Das Ji International Airport) ’ਤੇ ਪਹੁੰਚੀ ਫਲਾਈਟ ਵਿਚੋਂ 700 ਗ੍ਰਾਮ ਸੋਨਾ ਬਰਾਮਦ ਹੋਇਆ ਹੈ,ਮਿਲੀ ਜਾਣਕਾਰੀ ਅਨੁਸਾਰ ਸ਼ਾਰਜਾਹ ਤੋਂ ਆ ਰਹੀ ਇੰਡੀਗੋ (Indigo) ਦੀ ਫਲਾਈਟ ਨੰਬਰ 6E1428 ਦੀ ਛਾਣਬੀਣ ਦੌਰਾਨ, ਕਸਟਮ ਵਿਭਾਗ (Customs Department) ਦੇ ਅਧਿਕਾਰੀਆਂ ਨੇ ਇੰਡੀਗੋ (Indigo) ਦੇ ਸਟਾਫ ਦੀ ਮਦਦ ਨਾਲ ਇਕ ਪੈਕੇਟ ਬਰਾਮਦ ਕੀਤਾ ਹੈ,ਇਸ ਵਿਚ 6 ਸੋਨੇ ਦੇ ਬਿਸਕੁਟ ਸਨ।

ਇਨ੍ਹਾਂ ਦੇ ਨਾਲ ਇਕ ਇਲੈਕਟ੍ਰਾਨਿਕ ਟਰੈਕਰ ਡਿਵਾਈਸ (Electronic Tracker Device) ਵੀ ਅੰਸ਼ਕ ਤੌਰ ‘ਤੇ ਲਪੇਟਿਆ ਹੋਇਆ ਸੀ,ਮਿਲੀ ਜਾਣਕਾਰੀ ਅਨੁਸਾਰ ਉਕਤ ਰਿਕਵਰੀ ਜਹਾਜ਼ ਦੇ ਅਗਲੇ ਬਾਥਰੂਮ ਦੇ ਫਰਸ਼ ਤੋਂ ਕੀਤੀ ਗਈ ਸੀ ਅਤੇ ਉਕਤ ਪੈਕਟ ਨੂੰ ਸਿੰਕ ਖੇਤਰ ਦੇ ਹੇਠਾਂ ਛੁਪਾਇਆ ਗਿਆ ਸੀ,ਸੋਨੇ ਦੀਆਂ ਪੱਟੀਆਂ ਦਾ ਕੁੱਲ ਵਜ਼ਨ 700 ਗ੍ਰਾਮ ਪਾਇਆ ਗਿਆ,ਉਕਤ ਸੋਨੇ ਦੀ ਬਾਜ਼ਾਰੀ ਕੀਮਤ 51,45,000 ਰੁਪਏ ਹੈ,ਇਸ ਨੂੰ ਕਸਟਮ ਐਕਟ, 1962 ਦੀ ਧਾਰਾ 110 ਤਹਿਤ ਜ਼ਬਤ ਕੀਤਾ ਗਿਆ ਹੈ,ਅਗਲੇਰੀ ਜਾਂਚ ਪ੍ਰਕਿਰਿਆ ਅਧੀਨ ਹੈ।

 

Related Articles

Leave a Reply

Your email address will not be published. Required fields are marked *

Back to top button