National
ਆਮ ਆਦਮੀ ਪਾਰਟੀ ਦੇ ਮੰਤਰੀ ਰਾਜ ਕੁਮਾਰ ਆਨੰਦ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ
New Delhi,10 April,2024,(Bol Punjab De):- ਦਿੱਲੀ ਸਰਕਾਰ (Delhi Govt) ਦੇ ਮੰਤਰੀ ਰਾਜ ਕੁਮਾਰ ਆਨੰਦ (Minister Raj Kumar Anand) ਨੇ ਆਪਣੇ ਅਹੁਦੇ ਅਤੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ,ਉਹ ਦਿੱਲੀ ਵਿੱਚ ਸਮਾਜ ਭਲਾਈ ਮੰਤਰਾਲਾ ਸੰਭਾਲਦੇ ਸਨ,ਹਾਲ ਹੀ ‘ਚ ਰਾਜਕੁਮਾਰ ਆਨੰਦ ਦੇ ਘਰ ‘ਤੇ ਈਡੀ ਨੇ ਛਾਪਾ ਪਿਆ ਸੀ,ਆਮ ਆਦਮੀ ਪਾਰਟੀ (Aam Aadmi Party) ਤੋਂ ਰਾਜਕੁਮਾਰ ਆਨੰਦ ਦੇ ਅਸਤੀਫੇ ਨੂੰ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ,ਉਹ ਪਟੇਲ ਨਗਰ ਤੋਂ ਵਿਧਾਇਕ ਹਨ,ਰਾਜਕੁਮਾਰ ਆਨੰਦ ਨੇ ਆਪਣੇ ਅਸਤੀਫੇ ਤੋਂ ਬਾਅਦ ਕਿਹਾ ਕਿ ਉਹ ਅੱਜ ਬਹੁਤ ਦੁਖੀ ਹਨ, ਜੇਕਰ ਰਾਜਨੀਤੀ ਬਦਲੇਗੀ ਤਾਂ ਦੇਸ਼ ਬਦਲ ਜਾਵੇਗਾ,ਆਮ ਆਦਮੀ ਪਾਰਟੀ ‘ਤੇ ਵੱਡਾ ਇਲਜ਼ਾਮ ਲੱਗਾ ਹੈ,ਇਸ ਲਈ ਮੈਂ ਇਸ ਪਾਰਟੀ, ਸਰਕਾਰ ਅਤੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ।