ਲੁਧਿਆਣਾ ਦੇ ਸਮਰਾਲਾ ‘ਚ ਦਰ.ਦਨਾਕ ਸੜਕ ਹਾਦਸਾ,ਏਸੀਪੀ ਦੀ ਗੰਨਮੈਨ ਸਣੇ ਹੋਈ ਮੌ.ਤ
Samrala, 6 April 2024,(Bol Punjab De):– ਲੁਧਿਆਣਾ ਦੇ ਸਮਰਾਲਾ (Samarala) ਨੇੜੇ ਪਿੰਡ ਦਿਆਲਪੁਰਾ ਨੇੜੇ ਫਲਾਈਓਵਰ (Flyover) ‘ਤੇ ਬੀਤੀ ਰਾਤ 1 ਵਜੇ ਭਿਆਨਕ ਸੜਕ ਹਾਦਸਾ ਵਾਪਰਿਆ,ਫਾਰਚੂਨਰ ਕਾਰ (Fortuner Car) ਵਿੱਚ ਸਫ਼ਰ ਕਰ ਰਹੇ ਏਸੀਪੀ (ACP) ਅਤੇ ਉਸ ਦੇ ਗੰਨਮੈਨ ਦੀ ਇਸ ਸੜਕ ਹਾਦਸੇ ‘ਚ ਮੌਤ ਹੋ ਗਈ,ਜਦਕਿ ਇੱਕ ਡਰਾਈਵਰ ਪੁਲਿਸ ਮੁਲਾਜ਼ਮ (Police Man) ਗੰਭੀਰ ਜ਼ਖਮੀ ਹੈ,ਮ੍ਰਿਤਕ ਏਸੀਪੀ ਦੀ ਪਛਾਣ ਸੰਦੀਪ ਸਿੰਘ ਅਤੇ ਗੰਨਮੈਨ ਦੀ ਪਛਾਣ ਪਰਮਜੋਤ ਸਿੰਘ ਵਜੋਂ ਹੋਈ ਹੈ,ਹਾਦਸੇ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਡੀਐਮਸੀ ਹਸਪਤਾਲ (DMC Hospital) ਲਿਜਾਇਆ ਗਿਆ।
ਤਾਂ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ,ਸੰਦੀਪ ਲੁਧਿਆਣਾ ਤੋਂ ਪਹਿਲਾਂ ਸੰਗਰੂਰ ਵਿੱਚ ਤਾਇਨਾਤ ਸੀ,ਸੰਦੀਪ 2016 ਬੈਚ ਦਾ ਪੀਪੀਐਸ ਅਧਿਕਾਰੀ (PPS Officer) ਸੀ,ਦੋਵਾਂ ਕਾਰਾਂ ਦੀ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਕਾਰਾਂ ਡਿਵਾਈਡਰ ਨਾਲ ਟਕਰਾ ਗਈਆਂ,ਜਿਸ ਕਾਰ ‘ਚ ਏ.ਸੀ.ਪੀ ਸੰਦੀਪ (ACP Sandeep) ਸਵਾਰ ਸਨ,ਉਸ ਨੂੰ ਅਚਾਨਕ ਅੱਗ ਲੱਗ ਗਈ,ਡਰਾਈਵਰ ਅਤੇ ਗੰਨਮੈਨ (Gunman) ਸਮੇਤ ਉਨ੍ਹਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ,ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ।