Chandigarh,01 April,2024,(Bol Punjab De):- ਵਾਟਰ ਕੈਨਨ (Water Cannon) ਦੇ ਨਾਂ ਨਾਲ ਮਸ਼ਹੂਰ ਨਵਦੀਪ ਜਲਬੇੜਾ (Navdeep Jalbeda) ਦਾ ਇਕ ਦਿਨ ਦਾ ਰਿਮਾਂਡ ਅੱਜ ਖਤਮ ਹੋ ਗਿਆ ਸੀ ਤੇ ਰਿਮਾਂਡ ਖਤਮ ਹੋਣ ਦੇ ਬਾਅਦ ਉਸ ਨੂੰ ਅੰਬਾਲਾ ਕੋਰਟ (Ambala Court) ਵਿਚ ਪੇਸ਼ ਕੀਤਾ ਗਿਆ ਸੀ ਜਿਥੇ ਉਸ ਨੂੰ ਅੱਜ ਫਿਰ ਤੋਂ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ,ਨਵਦੀਪ ਜਲਬੇੜਾ (Navdeep Jalbeda) ਨੂੰ ਸਖਤ ਸੁਰੱਖਿਆ ਹੇਠ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ,ਕਿਸਾਨ ਅੰਦੋਲਨ (Peasant Movement) ਦੌਰਾਨ ਨਵਦੀਪ ਜਲਬੇੜਾ ‘ਤੇ ਮਾਮਲਾ ਦਰਜ ਕੀਤਾ ਗਿਆ ਸੀ।
ਅੰਬਾਲਾ ਪੁਲਿਸ (Ambala Police) ਵੱਲੋਂ ਧਾਰਾ 307 ਸਣੇ ਕਈ ਧਾਰਾਵਾਂ ਨਵਦੀਪ ਜਲਬੇੜਾ ਉਤੇ ਲਗਾਈਆਂ ਗਈਆਂ ਹਨ,ਨਵਦੀਪ ਜਲਬੇੜਾ ਤੇ ਉਸ ਦੇ ਇਕ ਹੋਰ ਸਾਥੀ ਨੂੰ ਪੇਸ਼ੀ ਤੋਂ ਬਾਅਦ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ,ਪਿਛਲੇ ਕਿਸਾਨ ਅੰਦੋਲਨ ਵਿਚ ਨਵਦੀਪ ਕਾਫੀ ਚਰਚਾ ਵਿਚ ਆਇਆ ਸੀ,ਉਸ ਵੱਲੋਂ ਇਕ ਵਾਟਰ ਕੈਨਨ (Water Cannon) ਨੂੰ ਬੰਦ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹ ਲਗਾਤਾਰ ਸੁਰਖੀਆਂ ਵਿਚ ਰਿਹਾ,ਤੇ ਹੁਣ ਕਿਸਾਨ ਅੰਦੋਲਨ 2.0 (Peasant Movement 2.0) ਦੌਰਾਨ ਵੀ ਨਵਦੀਪ ਜਲਬੇੜਾ ਸਰਗਰਮ ਸੀ ਤੇ ਇਸੇ ਦਰਮਿਆਨ ਉਸ ‘ਤੇ ਮਾਮਲਾ ਦਰਜ ਕੀਤਾ ਗਿਆ ਸੀ,ਜਿਸ ਤਹਿਤ ਉਸ ਦੀ ਅੱਜ ਪੇਸ਼ੀ ਹੋਈ।