ਮੁਕੱਦਮੇ ਦਾ ਚਲਾਨ ਪੇਸ਼ ਕਰਨ ਦੇ ਨਾਂ ਤੇ ਲੈ ਰਿਹਾ ਸੀ 20 ਹਜ਼ਾਰ ਦੀ ਰਿਸ਼ਵਤ ਤੇ ਰੰਗੇ ਹੱਥੇ ਚੜ੍ਹ ਗਿਆ ਵਿਜੀਲੈਂਸ ਬਿਊਰ ਦੇ ਅੜਿੱਕੇ
Sangrur,19 March,2024,(Bol Punjab De):- ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੇ ਆਪਣੇ ਜਿਲ੍ਹੇ ‘ਚ ਹੀ ਇੱਕ ਥਾਣੇ ਦੇ ਅੰਦਰ ਹੀ ਚਲਾਨ ਪੇਸ਼ ਕਰਨ ਦੇ ਬਦਲੇ ਰਿਸ਼ਵਤ ਲੈਂਦਾ ਥਾਣੇਦਾਰ ਵਿਜੀਲੈਂਸ ਬਿਊਰੋ (Vigilance Bureau) ਦੀ ਟੀਮ ਦੇ ਅੜਿੱਕੇ ਆ ਗਿਆ।ਵਿਜੀਲੈਂਸ ਟੀਮ ਨੇ ਰਿਸ਼ਵਤ ਵਜੋਂ ਮੁਦਈ ਮੁਕੱਦਮਾਂ ਤੋਂ ਹਾਸਿਲ ਕੀਤੀ ਰਕਮ ਵੀਂ ਨਾਮਜ਼ਦ ਦੋਸ਼ੀ ਥਾਣੇਦਾਰ ਤੋਂ ਬਰਾਮਦ ਕਰਕੇ,ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।ਪ੍ਰਾਪਤ ਜਾਣਕਾਰੀ ਅਨੁਸਾਰ ਬਿੰਦਰ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਸਲੇਮਪੁਰ, ਥਾਣਾ ਸ਼ੇਰਪੁਰ ਨੇ ਵਿਜੀਲੈਂਸ ਕੋਲ ਪਹੁੰਚ ਕੀਤੀ ਕਿ ਥਾਣੇ ਸ਼ੇਰਪੁਰ ਵਿਖੇ ਤਾਇਨਾਤ ਅਤੇ ਥਾਣੇ ਦਰਜ ਮੁਕੱਦਮਾਂ ਨੰਬਰ 85/2023 ਅਧੀਨ ਜ਼ੁਰਮ 306/34 ਆਈਪੀਸ ਦਾ ਚਲਾਨ ਅਦਾਲਤ ਵਿੱਚ ਪੇਸ਼ ਕਰਨ ਦੇ ਨਾਂ ਉੱਤੇ ਮਾਮਲੇ ਦਾ ਤਫਤੀਸ਼ ਅਧਿਕਾਰੀ ਏ.ਐਸ.ਆਈ. ਦਰਸ਼ਨ ਸਿੰਘ ਪੁੱਤਰ ਸਾਧੂ ਸਿੰਘ,ਵਾਸੀ ਪਿੰਡ ਬੁਰਜ ਰਾਜਗੜ੍ਹ, ਜਿਲ੍ਹਾ ਬਠਿੰਡਾ 20 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ।
ਵਿਜੀਲੈਂਸ ਬਿਊਰੋ ਦੇ ਆਲ੍ਹਾ ਅਧਿਕਾਰੀਆਂ ਨੇ ਰਿਸ਼ਵਤ ਮੰਗਣ ਵਾਲੇ ਥਾਣੇਦਾਰ ਦਰਸ਼ਨ ਸਿੰਘ ਨੂੰ ਫੜ੍ਹਨ ਲਈ ਵਿਜੀਲੈਂਸ ਬਿਊਰੋ ਜਿਲ੍ਹਾ ਬਰਨਾਲਾ ਦੇ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਦੀ ਅਗਵਾਈ ਵਿੱਚ ਟੀਮ ਗਠਿਤ ਕਰ ਦਿੱਤੀ ਗਈ।ਵਿਜੀਲੈਂਸ ਬਿਊਰੋ (Vigilance Bureau) ਦੇ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਨੇ ਆਪਣੀ ਟੀਮ ਸਣੇ ਸਰਕਾਰੀ ਗਵਾਹਾਂ ਨੂੰ ਨਾਲ ਲੈ ਕੇ ਥਾਣਾ ਸ਼ੇਰਪੁਰ ਵਿਖੇ ਟਰੈਪ ਲਗਾ ਦਿੱਤੀ। ਜਦੋਂ ਹੀ ਏ.ਐਸ.ਆਈ. ਦਰਸ਼ਨ ਸਿੰਘ ਨੇ ਸ਼ਕਾਇਤ ਕਰਤਾ ਬਿੰਦਰ ਸਿੰਘ ਤੋਂ ਚਲਾਨ ਪੇਸ਼ ਕਰਨ ਦੇ ਬਦਲੇ 20 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਤਾਂ ਤੁਰੰਤ ਹੀ ਬੜੀ ਫੁਰਤੀ ਨਾਲ ਵਿਜੀਲੈਂਸ ਦੀ ਟੀਮ ਨੇ ਏ.ਐਸ.ਆਈ. ਦਰਸ਼ਨ ਸਿੰਘ ਨੂੰ ਰੰਗੇ ਹੱਥੀ ਦਬੋਚ ਲਿਆ।
ਇੰਸਪੈਕਟਰ ਗੁਰਮਲੇ ਸਿੰਘ ਸਿੱਧੂ (Inspector Gurmale Singh Sidhu) ਨੇ ਦੱਸਿਆ ਕਿ ਰਿਸ਼ਵਤ ਦੀ ਰਾਸ਼ੀ ਸਮੇਤ ਗਿਰਫਤਾਰ ਕੀਤੇ ਏ.ਐਸ.ਆਈ. ਦਰਸ਼ਨ ਸਿੰਘ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਥਾਣਾ ਵਿਜੀਲੈਂਸ ਰੇਂਦ ਪਟਿਆਲਾ ਵਿਖੇ ਕੇਸ ਦਰਜ ਕਰਕੇ, ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਦੇ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀਂ ਮਹਿਕਮਾ ਦਾ ਕੋਈ ਵੀਂ ਵੱਡਾ/ਛੋਟਾ ਅਧਿਕਾਰੀ ਜਾਂ ਕਰਮਚਾਰੀ ਕਿਸੇ ਕੰਮ ਬਦਲੇ ਰਿਸ਼ਵਤ ਮੰਗਦਾ ਹੈ, ਤਾਂ ਤੁਰੰਤ ਇਸ ਦੀ ਸੂਚਨਾ ਵਿਜੀਲੈਂਸ ਬਿਊਰੋ (Vigilance Bureau) ਨੂੰ ਦਿਉ, ਤਾਂਕਿ ਦੋਸ਼ੀ ਨੂੰ ਗਿਰਫਤਾਰ ਕਰਕੇ,ਭ੍ਰਿਸ਼ਟਾਚਾਰ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਅੱਜ ਦੀ ਕਾਰਵਾਈ ਨੂੰ ਨੇਪਰੇ ਚਾੜ੍ਹਨ ਲਈ ਵਿਜੀਲੈਂਸ ਦੀ ਟੀਮ ਵਿੱਚ ਸ਼ਾਮਿਲ ਏ.ਐਸ.ਆਈ. ਸਤਗੁਰ ਸਿੰਘ, ਏ.ਐਸ.ਆਈ. ਸੁਖਵਿੰਦਰ ਸਿੰਘ,ਏ.ਐਸ.ਆਈ. ਗੁਰਪ੍ਰੀਤ ਸਿੰਘ ਅਤੇ ਹੌਲਦਾਰ ਗੁਰਜਿੰਦਰ ਸਿੰੰਘ ਆਦਿ ਨੇ ਵੀਂ ਅਹਿਮ ਭੂ਼ਮਿਾ ਅਦਾ ਕੀਤੀ।