ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਪੰਜਾਬ ’ਚ ਪਹਿਲੀ ਵੱਡੀ ਕਾਰਵਾਈ ਕੀਤੀ
Chandigarh,20 March,(Bol Punjab De):- ਲੋਕ ਸਭਾ ਚੋਣਾਂ (Lok Sabha Elections) ਦੇ ਮੱਦੇਨਜ਼ਰ ਚੋਣ ਕਮਿਸ਼ਨ (Election Commission) ਨੇ ਪੰਜਾਬ ’ਚ ਪਹਿਲੀ ਵੱਡੀ ਕਾਰਵਾਈ ਕੀਤੀ ਹੈ,ਜਲੰਧਰ ਦੇ ਡੀ.ਸੀ. ਸਪੈਸ਼ਲ ਸਾਰੰਗਲ ਅਤੇ 2 ਪੁਲਿਸ ਅਧਿਕਾਰੀਆਂ ਨੂੰ ਬਦਲਣ ਦੇ ਹੁਕਮ ਜਾਰੀ ਕੀਤੇ ਗਏ ਹਨ,ਇਨ੍ਹਾਂ ’ਚ ਰੋਪੜ ਰੇਂਜ ਦੇ ਏ.ਡੀ.ਜੀ.ਪੀ. ਜਸਕਰਨ ਸਿੰਘ ਅਤੇ ਬਾਰਡਰ ਰੇਂਜ ਦੇ ਡੀ.ਆਈ.ਜੀ. ਨਰਿੰਦਰ ਭਾਰਗਵ ਸ਼ਾਮਲ ਹਨ,ਉਨ੍ਹਾਂ ਦੀ ਥਾਂ ਨਵੇਂ ਅਧਿਕਾਰੀਆਂ ਦੀ ਨਿਯੁਕਤੀ ਲਈ 3-3 ਅਧਿਕਾਰੀਆਂ ਦਾ ਪੈਨਲ ਮੰਗਿਆ ਗਿਆ ਹੈ।
ਜਲੰਧਰ ਦੇ ਡੀ.ਸੀ. ਵਿਸ਼ੇਸ਼ ਸਾਰੰਗਲ ਨੂੰ ਬਦਲਣ ਦੇ ਹੁਕਮ ਸ਼ਿਕਾਇਤ ਦੇ ਆਧਾਰ ’ਤੇ ਜਾਰੀ ਕੀਤੇ ਗਏ ਹਨ,ਇਸ ਸਬੰਧ ’ਚ ਜਾਰੀ ਹੁਕਮ ’ਚ ਕਿਹਾ ਗਿਆ ਹੈ,ਕਿ ਉਨ੍ਹਾਂ ਨੂੰ ਉਨ੍ਹਾਂ ਦੀ ਮੌਜੂਦਾ ਤਾਇਨਾਤੀ ਤੋਂ ਕਿਸੇ ਹੋਰ ਜਗ੍ਹਾ ’ਤੇ ਤਬਦੀਲ ਕੀਤਾ ਜਾਵੇ, ਜੋ ਉਨ੍ਹਾਂ ਦਾ ਗ੍ਰਹਿ ਜ਼ਿਲ੍ਹਾ ਨਹੀਂ ਹੈ,ਇਹ ਲਿਖਿਆ ਗਿਆ ਹੈ,ਕਿ ਇਹ ਫੈਸਲਾ ਕੀਤਾ ਜਾਵੇ ਕਿ ਉਨ੍ਹਾਂ ਨੂੰ ਜ਼ਿਲ੍ਹੇ ਤੋਂ ਬਾਹਰ ਅਜਿਹੀ ਥਾਂ ਤਾਇਨਾਤ ਕੀਤਾ ਜਾਵੇ,ਜੋ ਕਿ ਜਲੰਧਰ ਲੋਕ ਸਭਾ ਹਲਕੇ ’ਚ ਨਹੀਂ ਹੈ।
ਇਸ ਤੋਂ ਇਲਾਵਾ ਏ.ਡੀ.ਜੀ.ਪੀ. ਰੋਪੜ ਰੇਂਜ ਜਸਕਰਨ ਸਿੰਘ (ADGP Ropar Range Jaskaran Singh) ਅਤੇ ਡੀ.ਆਈ.ਜੀ. ਬਾਰਡਰ ਰੇਂਜ ਨਰਿੰਦਰ ਭਾਰਗਵ (DIG Border Range Narendra Bhargava) ਕ੍ਰਮਵਾਰ ਅਪ੍ਰੈਲ ਅਤੇ ਜੂਨ 2024 ’ਚ ਸੇਵਾਮੁਕਤ ਹੋ ਰਹੇ ਹਨ,ਦੋਹਾਂ ਦੀ ਥਾਂ ਨਵੀਂ ਤਾਇਨਾਤੀ ਲਈ ਤਿੰਨ ਅਧਿਕਾਰੀਆਂ ਦਾ ਪੈਨਲ ਮੰਗਿਆ ਗਿਆ ਹੈ,ਨਵੀਂ ਪੋਸਟਿੰਗ (New Posting) ਮੌਜੂਦਾ ਲੋਕ ਸਭਾ ਸੀਟ ਦੇ ਅਧੀਨ ਨਹੀਂ ਹੋਣੀ ਚਾਹੀਦੀ।