ਆਮ ਆਦਮੀ ਪਾਰਟੀ ਨੇਤਾ ਮਨੀਸ਼ ਸਿਸੋਦੀਆ ਦੀ ਨਿਆਇਕ ਹਿਰਾਸਤ 6 ਅਪ੍ਰੈਲ ਤੱਕ ਵਧ ਗਈ ਹੈ
New Delhi,19 March,2024,(Bol Punjab De):- ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (Aam Aadmi Party) ਨੇਤਾ ਮਨੀਸ਼ ਸਿਸੋਦੀਆ ਦੀ ਨਿਆਇਕ ਹਿਰਾਸਤ 6 ਅਪ੍ਰੈਲ ਤੱਕ ਵਧ ਗਈ ਹੈ,ਰਾਊਜ ਐਵੇਨਿਊ ਕੋਰਟ (Rouse Avenue Court) ਨੇ ਦਿੱਲੀ ਸ਼ਰਾਬ ਨੀਤੀ ਮਾਮਲੇ ‘ਤੇ ਸੁਣਵਾਈ ਕਰਦੇ ਹੋਏ ਮਨੀਸ਼ ਸਿਸੋਦੀਆ (Manish Sisodia) ਦੀ ਨਿਆਇਕ ਹਿਰਾਸਤ ਨੂੰ ਵਧਾ ਕੇ 6 ਅਪ੍ਰੈਲ ਤੱਕ ਕਰ ਦਿੱਤਾ,ਇਸ ਮਾਮਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪਹਿਲਾਂ ਹੀ ਪੇਸ਼ੀ ਤੋਂ ਰਾਹਤ ਮਿਲ ਗਈ ਹੈ,ਇਸ ਤੋਂ ਪਹਿਲਾਂ 7 ਮਾਰਚ ਨੂੰ ਅਦਾਲਤ ਨੇ ਮਨੀਸ਼ ਸਿਸੋਦੀਆ ਦੇ ਮਾਮਲੇ ਵਿਚ ਸੁਣਵਾਈ ਕਰਦੇ ਹੋਏ ਇਨ੍ਹਾਂ ਦੀ ਨਿਆਇਕ ਹਿਰਾਸਤ 19 ਮਾਰਚ ਤੱਕ ਲਈ ਵਧਾਈ ਸੀ,ਅੱਜ ਵੀ ਮਨੀਸ਼ ਸਿਸੋਦੀਆ ਦੇ ਵਕੀਲ ਨੇ ਕਾਫੀ ਦਲੀਲ ਦਿੱਤੀ ਪਰ ਕੋਰਟ ਨੇ ਦਿੱਲੀ ਦੇ ਡਿਪਟੀ ਸੀਐੱਮ ਮਨੀਸ਼ ਸਿਸੋਦੀਆ (Delhi Deputy CM Manish Sisodia) ਦੀ ਨਿਆਇਕ ਹਿਰਾਸਤ 6 ਅਪ੍ਰੈਲ ਤੱਕ ਵਧਾ ਦਿੱਤੀ,ਇਨ੍ਹਾਂ ਦੋਵਾਂ ਸੁਣਵਾਈ ਤੋਂ ਪਹਿਲਾਂ ਅਦਾਲਤ ਨੇ 2 ਮਾਰਚ ਨੂੰ ਵੀ ਸਿਸੋਦੀਆ ਨੂੰ ਰਾਹਤ ਦੇਣ ਤੋਂ ਇਨਕਾਰ ਕਰਦੇ ਹੋਏ 7 ਮਾਰਚ ਤੱਕ ਲਈ ਨਿਆਇਕ ਹਿਰਾਸਤ ਵਿਚ ਭੇਜਿਆ ਸੀ।