Entertainment

ਕੰਗਨਾ ਰਣੌਤ ਦੀ ਸਿਆਸਤ ‘ਚ ਹੋਵੇਗੀ ਐਂਟਰੀ

New Mumbai,19 March,2024,(Bol Punjab De):- ਕੰਗਨਾ ਰਣੌਤ (Kangana Ranaut) ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ,ਦਰਅਸਲ ਕੰਗਨਾ ਦੀ ਸਿਆਸਤ ਵਿੱਚ ਐਂਟਰੀ ਪੱਕੀ ਮੰਨੀ ਜਾ ਰਹੀ ਹੈ ਤੇ ਸੱਤਾਧਾਰੀ ਭਾਜਪਾ ਅਦਾਕਾਰਾ ਨੂੰ ਉਮੀਦਵਾਰ ਬਣਾ ਕੇ ਵੱਡਾ ਦਾਅ ਖੇਡ ਸਕਦੀ ਹੈ,ਕੰਗਨਾ ਰਣੌਤ ਦੇ ਰਾਜਨੀਤੀ ਵਿੱਚ ਆਉਣ ਦੀਆਂ ਅਫਵਾਹਾਂ ਪਹਿਲਾਂ ਹੀ ਫੈਲ ਰਹੀਆਂ ਹਨ,ਅਦਾਕਾਰਾ ਕੰਗਨਾ ਰਣੌਤ (Actress Kangana Ranaut) ਭਾਜਪਾ ਦੀ ਟਿਕਟ ‘ਤੇ ਲੋਕ ਸਭਾ ਚੋਣ ਲੜ ਸਕਦੀ ਹੈ,ਦਰਅਸਲ ਆਗਾਮੀ ਲੋਕ ਸਭਾ ਚੋਣਾਂ 2024 (Lok Sabha Elections 2024) ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ ਤੇ ਇਸ ਦੇ ਨਾਲ ਹੀ ਚਰਚਾ ਕੀਤੀ ਜਾ ਰਹੀ ਹੈ,ਕਿ ਭਾਜਪਾ ਕੰਗਨਾ ਨੂੰ ਹਿਮਾਚਲ ਪ੍ਰਦੇਸ਼ (Himachal Pradesh) ਦੀ ਮੰਡੀ ਸੀਟ ਤੋਂ ਉਮੀਦਵਾਰ ਬਣਾ ਸਕਦੀ ਹੈ,ਕੰਗਨਾ ਰਣੌਤ (Kangana Ranaut) ਨੇ ਵੀ ਚੋਣ ਲੜਨ ਦੀ ਇੱਛਾ ਜ਼ਾਹਰ ਕੀਤੀ ਹੈ,ਅਜਿਹੇ ‘ਚ ਅਭਿਨੇਤਰੀ ਨੂੰ ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਟਿਕਟ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ,ਭਾਜਪਾ ਨੇ ਹੁਣ ਤੱਕ ਹਿਮਾਚਲ ਪ੍ਰਦੇਸ਼ (Himachal Pradesh) ਦੀਆਂ ਚਾਰ ਵਿੱਚੋਂ ਦੋ ਸੀਟਾਂ ‘ਤੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ,ਕਾਂਗੜਾ (Kangra) ਤੇ ਮੰਡੀ ਦੋ ਸੀਟਾਂ ਬਾਕੀ ਹਨ,ਸੂਤਰਾਂ ਮੁਤਾਬਕ ਭਾਜਪਾ ਮੰਡੀ ਸੀਟ ਤੋਂ ਉਮੀਦਵਾਰੀ ਲਈ ਕਈ ਨਾਵਾਂ ‘ਤੇ ਵਿਚਾਰ ਕਰ ਰਹੀ ਹੈ,ਜਿਸ ‘ਚ ਕੰਗਨਾ ਰਣੌਤ ਦਾ ਨਾਂ ਵੀ ਸ਼ਾਮਲ ਹੈ।

Related Articles

Leave a Reply

Your email address will not be published. Required fields are marked *

Back to top button