ਨਵ-ਨਿਯੁਕਤ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਪਾਕਿਸਤਾਨ ’ਚ ਵਿਸਾਖੀ ਦਾ ਤਿਉਹਾਰ ਮਨਾਉਣ ਦੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ
Pakistan,16 March,2024,(Bol Punjab De):- ਨਵ-ਨਿਯੁਕਤ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਨਾਲ ਸੰਬੰਧਿਤ ਅਧਿਕਾਰੀਆਂ ਨੂੰ ਪਾਕਿਸਤਾਨ (Pakistan) ਸਥਿਤ ਲਹਿੰਦੇ ਪੰਜਾਬ ਦੇ ਇਤਿਹਾਸਕ ਗੁਰਦੁਆਰਿਆਂ (Historical Shrines) ਅਤੇ ਹੋਰਨਾਂ ਧਾਰਮਿਕ ਅਸਥਾਨਾਂ ਦੀ ਸ਼ਨਾਖ਼ਤ ਕਰਨ ਦੇ ਨਾਲ ਨਾਲ ਉਨ੍ਹਾਂ ਲਈ ਵਿਆਪਕ ਵਿਕਾਸ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਸਨ,ਉਨ੍ਹਾਂ ਨੇ ਧਾਰਮਿਕ ਸੈਰ ਸਪਾਟੇ ਨੂੰ ਉਪਰ ਚੁੱਕਣ ਲਈ ਅਗਲੇ ਇੱਕ ਹਫ਼ਤੇ ’ਚ ਪੰਜਾਬ ਸੈਰ ਸਪਾਟਾ ਯੋਜਨਾ (Punjab Tourism Scheme) ਲਾਗੂ ਕਰਨ ਦੇ ਨਾਲ -ਨਾਲ ਸੂਬੇ ਭਰ ’ਚ ਸੈਰ -ਸਪਾਟਾ ਸਥਾਨਾਂ ਦੀ ਮੈਪਿੰਗ ਕਰਨ ਦੇ ਆਦੇਸ਼ ਦਿੱਤੇ,ਇਸ ਦੌਰਾਨ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਸੂਬੇ ’ਚ ਵਿਸਾਖੀ ਦਾ ਤਿਉਹਾਰ ਮਨਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ,ਉਨ੍ਹਾਂ ਨੇ ਵੱਖ -ਵੱਖ ਮੁਲਕਾਂ ਤੋਂ ਪਾਕਿਸਤਾਨ ਆਉਣ ਵਾਲੇ ਸਿੱਖ ਭਾਈਚਾਰੇ ਦੇ ਮੈਂਬਰਾਂ ਅਤੇ ਹੋਰ ਧਰਮਾਂ ਦੇ ਪੈਰੋਕਾਰਾਂ ਨੂੰ ਸੂਬੇ ’ਚ ਵਿਸ਼ੇਸ਼ ਸੈਰ ਸਪਾਟਾ ਪੈਕੇਜ (Special Tourism Packages) ਦੀ ਪੇਸ਼ਕਸ਼ ਕੀਤੀ ਜਾਵੇਗੀ,ਸੂਬਾਈ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਮੁੱਖ ਮੰਤਰੀ ਨੂੰ ਅਹੁਦਾ ਸੰਭਾਲਣ ’ਤੇ ਦੁਨੀਆਂ ਭਰ ਦੇ ਸਿੱਖ ਭਾਈਚਾਰੇ ਵਲੋਂ ਭੇਜੇ ਸਦਭਾਵਨਾ ਸੰਦੇਸ਼ਾਂ ਤੋਂ ਜਾਣੂ ਕਰਵਾਇਆ,ਮੀਟਿੰਗ ਵਿੱਚ ਸੀਨੀਅਰ ਸੂਬਾਈ ਮੰਤਰੀ ਮਰਿਅਮ, ਔਰੰਗਜ਼ੇਬ, ਸਲਾਹਕਾਰ ਪਰਵੇਜ਼, ਰਸ਼ੀਦ ਔਕਾਫ਼ ਅਤੇ ਗ੍ਰਹਿ ਦੇ ਸਕੱਤਰ ਟੀ. ਡੀ. ਸੀ. ਪੀ. ਦੇ ਐੱਮ. ਡੀ. ਪੁਰਾਤਤਵ ਵਿਭਾਗ (T. D. C. P. of M. D. Department of Archaeology) ਦੇ ਡਾਇਰੈਕਟਰ ਜਨਰਲ ਅਤੇ ਹੋਰ ਸੰਬੰਧਿਤ ਅਧਿਕਾਰੀ ਸ਼ਾਮਲ ਹੋਏ।