New Delhi,16 March,2024,(Bol Punjab De):- ਚੋਣ ਕਮਿਸ਼ਨ (Election Commission) ਨੇ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ,ਪੰਜਾਬ ਦੀਆਂ 13 ਸੀਟਾਂ, ਚੰਡੀਗੜ੍ਹ ਦੀ ਇਕ ਸੀਟ ਤੇ ਹਿਮਾਚਲ ਪ੍ਰਦੇਸ਼ ਦੀਆਂ 4 ਲੋਕ ਸਭਾ ਸੀਟਾਂ ‘ਤੇ ਸੱਤਵੇਂ ਅਤੇ ਆਖਰੀ ਪੜਾਅ ਵਿਚ 1 ਜੂਨ ਨੂੰ ਵੋਟਿੰਗ ਪਵੇਗੀ,ਗਿਣਤੀ 4 ਜੂਨ ਨੂੰ ਹੋਵੇਗੀ,ਤਿੰਨ ਥਾਵਾਂ ‘ਤੇ ਨਾਮਜ਼ਦਗੀ ਦੀ ਸ਼ੁਰੂਆਤ 7 ਮਈ ਤੋਂ ਹੋਵੇਗੀ,14 ਮਈ ਤੱਕ ਨਾਮਜ਼ਦਗੀ ਭਰੀ ਜਾ ਸਕੇਗੀ ਤੇ 17 ਮਈ ਤੱਕ ਨਾਂ ਵਾਪਸ ਕੀਤੇ ਜਾ ਸਕਣਗੇ,ਅੱਜ ਤਰੀਕਾਂ ਦੇ ਐਲਾਨ ਦੇ ਨਾਲ ਹੀ ਦੇਸ਼ ਭਰ ਵਿਚ ਕੋਡ ਆਫ ਕੰਡਕਟ ਲਾਗੂ ਹੋ ਗਿਆ,ਚੋਣ ਕਮਿਸ਼ਨ (Election Commission) ਨੇ 2019 ਵਿਚ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ 10 ਮਾਰਚ ਨੂੰ ਕੀਤਾ ਸੀ ਪਰ ਇਸ ਵਾਰ 6 ਦਿਨ ਦੇਰੀ ਨਾਲ ਚੋਣ ਤਰੀਕਾਂ ਦਾ ਐਲਾਨ ਕੀਤਾ ਗਿਆ ਹੈ,ਚੋਣ ਕਮਿਸ਼ਨਰ (Election Commission) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 7 ਫੇਸ ‘ਚ ਲੋਕ ਸਭਾ ਚੋਣਾਂ ਹੋਣਗੀਆਂ ਤੇ 4 ਜੂਨ ਨੂੰ ਨਤੀਜੇ ਆਉਣਗੇ,ਪਹਿਲੀ ਵਾਰ 1.82 ਕਰੋੜ ਲੋਕ ਵੋਟ ਪਾਉਣਗੇ,ਪੰਜਾਬ ‘ਚ 2,12,71000 ਕੁੱਲ ਵੋਟਰ ਹਨ,97 ਕਰੋੜ ਵੋਟਰ ਭਾਰਤ ਦੀ ਸਰਕਾਰ ਚੁਣਨਗੇ ਤੇ 85 ਸਾਲ ਤੋਂ ਵੱਧ ਵੋਟਰ ਘਰੋਂ ਵੋਟ ਪਾ ਸਕਣਗੇ,ਉਨ੍ਹਾਂ ਕਿਹਾ ਕਿ ਬਿਨ੍ਹਾਂ ਚੈੱਕ ਕੀਤੇ ਗ਼ਲਤ ਜਾਣਕਾਰੀ ਅੱਗੇ ਨਾ ਵਧਾਓ,ਅਸੀਂ ਆਪਣੀ ਵੈੱਬਸਾਈਟ ‘ਤੇ ਸਹੀ ਗ਼ਲਤ ਦੀ ਜਾਣਕਾਰੀ ਦੇਵਾਂਗੇ,ਗ਼ਲਤ ਜਾਣਕਾਰੀਆਂ ‘ਤੇ ਸਾਡੀ ਨਜ਼ਰ ਰਹੇਗੀ,ਉਨ੍ਹਾਂ ਕਿਹਾ ਚੋਣਾਂ ਦੌਰਾਨ ਹਿੰ.ਸਾ ਲਈ ਕੋਈ ਥਾਂ ਨਹੀਂ ਹੋਵੇਗੀ ਤੇ ਜਿੱਥੇ ਵੀ ਹਿੰ.ਸਾ ਬਾਰੇ ਸਾਨੂੰ ਜਾਣਕਾਰੀ ਮਿਲੇਗੀ ਅਸੀਂ ਉਸ ਖਿਲਾਫ ਕਾਰਵਾਈ ਕਰਾਂਗੇ।
With Product You Purchase
Subscribe to our mailing list to get the new updates!
Lorem ipsum dolor sit amet, consectetur.