50 ਦਿਨਾਂ ਦੀ ਪੈਰੋਲ ਖ਼ਤਮ ਹੋਣ ਤੋਂ ਬਾਅਦ ਸੌਦਾ ਸਾਧ ਨੂੰ ਸਖ਼ਤ ਸੁਰੱਖਿਆ ਹੇਠ ਯੂਪੀ ਦੇ ਬਰਨਵਾ ਆਸ਼ਰਮ ਤੋਂ ਸੁਨਾਰੀਆ ਜੇਲ ਵਾਪਸ ਲਿਆਂਦਾ ਗਿਆ
Rohtak,10, March,2024,(Bol Punjab De):- 50 ਦਿਨਾਂ ਦੀ ਪੈਰੋਲ ਖ਼ਤਮ ਹੋਣ ਤੋਂ ਬਾਅਦ ਸੌਦਾ ਸਾਧ ਨੂੰ ਸਖ਼ਤ ਸੁਰੱਖਿਆ ਹੇਠ ਯੂਪੀ ਦੇ ਬਰਨਵਾ ਆਸ਼ਰਮ ਤੋਂ ਸੁਨਾਰੀਆ ਜੇਲ ਵਾਪਸ ਲਿਆਂਦਾ ਗਿਆ ਹੈ,ਸੌਦਾ ਸਾਧ ਸ਼ਾਮ ਕਰੀਬ 5 ਵਜੇ ਰੋਹਤਕ ਜੇਲ ਪਹੁੰਚਿਆ,ਜੇਲ ਪ੍ਰਸ਼ਾਸਨ ਨੇ ਡੇਰਾ ਮੁਖੀ ਨੂੰ 19 ਫਰਵਰੀ ਨੂੰ 50 ਦਿਨਾਂ ਦੀ ਪੈਰੋਲ (Parole) ਦਿਤੀ ਸੀ,ਜੇਲ ਜਾਣ ਤੋਂ ਬਾਅਦ ਸੌਦਾ ਸਾਧ ਪਿਛਲੇ ਦੋ ਸਾਲਾਂ ਵਿਚ ਪੈਰੋਲ ਅਤੇ ਫਰਲੋ ਦੇ ਰੂਪ ਵਿਚ ਕੁੱਲ 184 ਦਿਨ ਯਾਨੀ ਕਰੀਬ ਛੇ ਮਹੀਨੇ ਜੇਲ ਤੋਂ ਬਾਹਰ ਰਿਹਾ ਹੈ,ਜੇਕਰ ਇਨ੍ਹਾਂ 184 ਦਿਨਾਂ ‘ਚ ਪਿਛਲੇ 50 ਦਿਨਾਂ ਦੀ ਪੈਰੋਲ ਨੂੰ ਜੋੜਿਆ ਜਾਵੇ ਤਾਂ ਇਹ ਅੰਕੜਾ 234 ਦਿਨਾਂ ਦਾ ਬਣਦਾ ਹੈ, ਜੋ ਕਿ ਸੱਤ ਮਹੀਨਿਆਂ ਤੋਂ ਵੱਧ ਹੈ,ਪਿਛਲੇ ਦਿਨੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਨੇ ਇੰਨੀ ਜਲਦੀ ਪੈਰੋਲ ਦੇਣ ‘ਤੇ ਸਰਕਾਰ ਨੂੰ ਸਖ਼ਤ ਫਟਕਾਰ ਲਗਾਈ ਸੀ,ਜਦੋਂ ਵੀ ਸੌਦਾ ਸਾਧ ਨੂੰ ਪੈਰੋਲ ਜਾਂ ਫਰਲੋ ਦਿਤੀ ਜਾਂਦੀ ਹੈ,ਤਾਂ ਜੇਲ ਪ੍ਰਸ਼ਾਸਨ ਅਤੇ ਹਰਿਆਣਾ ਸਰਕਾਰ ‘ਤੇ ਸਵਾਲ ਉੱਠਦੇ ਹਨ,ਇਸ ਵਾਰ ਹਾਈ ਕੋਰਟ ਨੇ ਸੌਦਾ ਸਾਧ ਦੀ ਪੈਰੋਲ ਨੂੰ ਲੈ ਕੇ ਸਰਕਾਰ ਤੋਂ ਜਵਾਬ ਵੀ ਮੰਗਿਆ ਸੀ ਅਤੇ ਮਾਮਲੇ ਵਿਚ ਸਖ਼ਤ ਰੁਖ਼ ਵੀ ਅਪਣਾਇਆ।