ਪੰਜਾਬ ਚ ਅਫ਼ੀਮ ਦੀ ਖੇਤੀ ਦੀ ਮੰਗ AAP ਵਿਧਾਇਕ ਪਠਾਨਮਾਜਰਾ ਨੇ ਕੀਤੀ
Chandigarh,07 March,2024,(Bol Punjab De):- ਪੰਜਾਬ ਵਿਚ ਅਫੀਮ ਦੀ ਖੇਤੀ ਦੀ ਮੰਗ ਇਕ ਮੁੜ ਉਠੀ ਹੈ,ਵਿਧਾਨ ਸਭਾ ‘ਚ ਪੋਸਤ ਦੀ ਖੇਤੀ ਦੀ ਮੰਗ ਉਠਾਈ ਗਈ ਹੈ,ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ (MLA Harmeet Singh Pathanmajra) ਨੇ ਇਹ ਮੁੱਦਾ ਚੁੱਕਿਆ ਹੈ,ਇਸ ਦੌਰਾਨ ਜਦੋਂ ਵਿਧਾਇਕ ਨੇ ਅਫੀਮ ਦੀ ਖੇਤੀ ਬਾਰੇ ਪੁੱਛਿਆ ਤਾਂ ਸਪੀਕਰ ‘ਵਾਹ-ਬਈ-ਵਾਹ ਕਿਆ ਬਾਤ ਏ’ ਆਖ ਕੇ ਹੱਸਣ ਲੱਗੇ,ਇਸ ਦੌਰਾਨ ਸਾਰੇ ਵਿਧਾਇਕ ਤੇ ਮੰਤਰੀ ਵੀ ਹੱਸਣ ਲੱਗੇ,ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਪੰਜਾਬ ‘ਚ ਅਫੀਮ ਦੇ ਠੇਕੇ ਖੋਲ੍ਹਣ ਦੀ ਮੰਗ ਕੀਤੀ ਹੈ,ਵਿਧਾਇਕ ਨੇ ਆਖਿਆ ਹੈ,ਕਿ ਸਿੰਥੈਟਿਕ ਨਸ਼ੇ ਪੰਜਾਬ ਦੀ ਜਵਾਨੀ ਖਤਮ ਕਰ ਰਹੇ ਹਨ,ਇਸ ਲਈ ਰਵਾਇਤੀ ਨਸ਼ਿਆਂ ਰਾਹੀਂ ਸਿੰਥੈਟਿਕ ਨਸ਼ਿਆਂ ਨੂੰ ਠੱਲ੍ਹ ਪਾ ਸਕਦੇ ਹਨ,ਦੱਸ ਦਈਏ ਕਿ ਸਮੇਂ-ਸਮੇਂ ‘ਤੇ ਕਈ ਆਗੂ ਇਸ ਦੀ ਮੰਗ ਕਰ ਚੁੱਕੇ ਹਨ,ਉਧਰ, ਖੇਤੀ ਮੰਤਰੀ ਨੇ ਵੀ ਇਸ ਮਸਲੇ ਉਤੇ ਸਪਸ਼ਟੀਕਰਨ ਦਿੱਤਾ ਹੈ,ਖੇਤੀ ਮੰਤਰੀ ਨੇ ਆਖਿਆ ਹੈ ਕਿ ਫਿਲਹਾਲ ਪੋਸਤ ਦੀ ਖੇਤੀ ਦਾ ਕੋਈ ਇਰਾਦਾ ਨਹੀਂ ਹੈ,ਸਰਕਾਰ ਇਸ ਬਾਰੇ ਅਜੇ ਕੋਈ ਵਿਚਾਰ ਨਹੀਂ ਕਰ ਰਹੀ ਹੈ।