ਡਰੱ.ਗਜ਼ ਮਾਮਲੇ ‘ਚ ਬਿਕਰਮ ਸਿੰਘ ਮਜੀਠੀਆ ਤੋਂ ਕਰੀਬ ਢਾਈ ਘੰਟੇ ਕੀਤੀ ਪੁੱਛਗਿੱਛ
Bol Punjab De:- ਨਸ਼ਿਆਂ ਦੇ ਮਾਮਲੇ ਵਿੱਚ ਫਸੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ (Akali leader Bikram Singh Majithia) ਤੋਂ ਪਟਿਆਲਾ ਵਿੱਚ ਐਸਆਈਟੀ (SIT) ਵੱਲੋਂ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ ਗਈ ਅਤੇ ਇਹ ਪੁੱਛਗਿੱਛ ਪੁਲਿਸ ਲਾਈਨਜ਼ ਦੇ ਅੰਦਰ ਹੋਈ,ਦੱਸ ਦਈਏ ਕਿ ਇਸ ਦੌਰਾਨ ਉਨ੍ਹਾਂ ਦੇ ਸਮਰਥਕ ਅਤੇ ਸੀਨੀਅਰ ਅਕਾਲੀ ਆਗੂ ਪੁਲਿਸ ਲਾਈਨਜ਼ (Police Lines) ਦੇ ਬਾਹਰ ਬੈਠੇ ਰਹੇ,ਐਸਆਈਟੀ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਕੁੱਲ ਅੱਠ ਵਾਰ ਪੇਸ਼ੀ ਲਈ ਬੁਲਾਇਆ ਹੈ ਅਤੇ ਉਹ ਸੱਤ ਵਾਰ ਪੇਸ਼ ਹੋਏ ਹਨ,ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਖਿਲਾਫ ਜਾਂਚ ਕਰ ਰਹੀਆਂ 6 ਐੱਸ.ਆਈ.ਟੀ. (SIT) ਬਦਲ ਚੁੱਕੀ ਹੈ,ਜਦੋਂ ‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨੇ ਕਿਹਾ ਕਿ ਉਨ੍ਹਾਂ ਨੇ ਵਿਧਾਨ ਸਭਾ ਸੈਸ਼ਨ (Assembly Session) ਦੇ ਬਾਹਰ ਮੀਡੀਆ ਵਾਲੇ ਨੂੰ ਦੇਖਿਆ ਹੈ,ਤਾਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਸ ਨੂੰ ਗੁੰਡਾਗਰਦੀ ਕਰਾਰ ਦਿੱਤਾ,ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵਿਧਾਇਕ ਪਠਾਣ ਮਾਜਰਾ ਦੀ ਆਵਾਜ਼ ਨੂੰ ਦਬਾਉਣ ਲਈ ਲੋਕਤੰਤਰ ਦੇ ਚੌਥੇ ਥੰਮ ‘ਤੇ ਹਮਲਾ ਕਰ ਰਹੀ ਹੈ।