ਨਿੱਕੀ ਹੇਲੀ ਨੇ ਵਾਸ਼ਿੰਗਟਨ ਡੀ.ਸੀ. ’ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾ ਕੇ ਪਹਿਲੀ ਪ੍ਰਾਇਮਰੀ ਚੋਣ ਜਿੱਤੀ
Columbia of America,04 March,2024,(Bol Punjab De):- ਨਿੱਕੀ ਹੇਲੀ (Nikki Haley) ਨੇ ਐਤਵਾਰ ਨੂੰ ਅਮਰੀਕਾ ਦੇ ਕੋਲੰਬੀਆ ਜ਼ਿਲ੍ਹੇ ’ਚ ਰਿਪਬਲਿਕਨ ਪਾਰਟੀ (Republican Party) ਦੇ ਰਾਸ਼ਟਰਪਤੀ ਅਹੁਦੇ ਦੀ ਪ੍ਰਾਇਮਰੀ ਚੋਣ ’ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾ ਕੇ 2024 ਦੀ ਮੁਹਿੰਮ ’ਚ ਅਪਣੀ ਪਹਿਲੀ ਜਿੱਤ ਹਾਸਲ ਕੀਤੀ,ਐਤਵਾਰ ਨੂੰ ਨਿੱਕੀ ਹੇਲੀ (Nikki Haley) ਦੀ ਜਿੱਤ ਨੇ ਟਰੰਪ ਦੇ ਜਿੱਤ ਦੇ ਰੱਥ ਨੂੰ ਅਸਥਾਈ ਤੌਰ ’ਤੇ ਰੋਕ ਦਿਤਾ ਹੈ,ਪਰ ਇਸ ਹਫਤੇ ਸੁਪਰ ਮੰਗਲਵਾਰ ਨੂੰ ਸਾਬਕਾ ਰਾਸ਼ਟਰਪਤੀ ਨੂੰ ਵੱਡੀ ਗਿਣਤੀ ਵਿਚ ਡੈਲੀਗੇਟਾਂ ਦਾ ਸਮਰਥਨ ਮਿਲਣ ਦੀ ਉਮੀਦ ਹੈ।
ਸੁਪਰ ਮੰਗਲਵਾਰ ਪ੍ਰਾਇਮਰੀ ਚੋਣਾਂ ਦਾ ਦਿਨ ਹੈ ਜਦੋਂ ਜ਼ਿਆਦਾਤਰ ਸੂਬਿਆਂ ’ਚ ਪ੍ਰਾਇਮਰੀ ਅਤੇ ਕਾਕਸ ਚੋਣਾਂ ਹੁੰਦੀਆਂ ਹਨ,ਪਿਛਲੇ ਹਫਤੇ ਅਪਣੇ ਗ੍ਰਹਿ ਰਾਜ ਦਖਣੀ ਕੈਰੋਲੀਨਾ ਤੋਂ ਹਾਰਨ ਦੇ ਬਾਵਜੂਦ ਹੇਲੀ ਨੇ ਕਿਹਾ ਸੀ ਕਿ ਉਹ ਅਪਣਾ ਦਾਅਵਾ ਨਹੀਂ ਛੱਡੇਗੀ,ਨਿੱਕੀ ਹੇਲੀ (Nikki Haley) (51) ਨੂੰ 1,274 ਵੋਟਾਂ (62.9 ਫੀ ਸਦੀ) ਮਿਲੀਆਂ, ਜਦਕਿ ਉਨ੍ਹਾਂ ਦੇ ਮੁੱਖ ਵਿਰੋਧੀ ਅਤੇ ਸਾਬਕਾ ਰਾਸ਼ਟਰਪਤੀ ਟਰੰਪ ਨੂੰ 676 ਵੋਟਾਂ (33.2 ਫੀ ਸਦੀ) ਮਿਲੀਆਂ,ਇਸ ਜਿੱਤ ਤੋਂ ਬਾਅਦ ਹੇਲੀ ਨੂੰ ਵਾਸ਼ਿੰਗਟਨ ਡੀ.ਸੀ. (Washington DC) ਵਿਚ ਸਾਰੇ 19 ਰਿਪਬਲਿਕਨ ਡੈਲੀਗੇਟਾਂ (Republican Delegates) ਦਾ ਸਮਰਥਨ ਮਿਲੇਗਾ।
ਇਸ ਦੇ ਨਾਲ ਹੀ ਨਿੱਕੀ ਹੇਲੀ (Nikki Haley) ਨੂੰ ਕੁਲ 43 ਡੈਲੀਗੇਟਾਂ ਦਾ ਸਮਰਥਨ ਹਾਸਲ ਹੋਵੇਗਾ,ਟਰੰਪ ਨੂੰ ਹੁਣ ਤਕ 244 ਡੈਲੀਗੇਟਾਂ ਦਾ ਸਮਰਥਨ ਮਿਲ ਚੁੱਕਾ ਹੈ,ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਪਾਰਟੀ (Republican Party) ਦਾ ਉਮੀਦਵਾਰ ਬਣਨ ਲਈ ਕਿਸੇ ਵੀ ਦਾਅਵੇਦਾਰ ਨੂੰ ਘੱਟੋ-ਘੱਟ 1,215 ਡੈਲੀਗੇਟਾਂ ਦੇ ਸਮਰਥਨ ਦੀ ਲੋੜ ਹੋਵੇਗੀ।
ਨਿੱਕੀ ਹੇਲੀ (Nikki Haley) ਰਾਸ਼ਟਰਪਤੀ ਚੋਣ ਪ੍ਰਕਿਰਿਆ ਦੇ ਹਿੱਸੇ ਵਜੋਂ ਰਿਪਬਲਿਕਨ ਪ੍ਰਾਇਮਰੀ ਜਿੱਤਣ (Winning The Republican Primary) ਵਾਲੀ ਪਹਿਲੀ ਮਹਿਲਾ ਬਣ ਗਈ ਹੈ,ਉਹ ਡੈਮੋਕ੍ਰੇਟਿਕ ਜਾਂ ਰਿਪਬਲਿਕਨ ਪ੍ਰਾਇਮਰੀ ਜਿੱਤਣ ਵਾਲੀ ਪਹਿਲੀ ਭਾਰਤੀ-ਅਮਰੀਕੀ ਵੀ ਹੈ, ਰਾਸ਼ਟਰਪਤੀ ਚੋਣਾਂ ਲਈ ਉਨ੍ਹਾਂ ਦੀ ਪਾਰਟੀ ਦੇ ਦਾਅਵੇਦਾਰ ਕਮਲਾ ਹੈਰਿਸ (2020) ਅਤੇ ਵਿਵੇਕ ਰਾਮਾਸਵਾਮੀ (2024) ਇਕ ਵੀ ਪ੍ਰਾਇਮਰੀ ਨਹੀਂ ਜਿੱਤ ਸਕੇ,ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਨਿਚਰਵਾਰ ਨੂੰ ਇਡਾਹੋ ਅਤੇ ਮਿਸੌਰੀ ਵਿਚ ਕਾਕਸ ਜਿੱਤੇ ਅਤੇ ਮਿਸ਼ੀਗਨ ਵਿਚ ਰਿਪਬਲਿਕਨ ਸੰਮੇਲਨ ਵਿਚ ਸਮਰਥਨ ਹਾਸਲ ਕੀਤਾ।