ਬੀ.ਜੇ.ਪੀ ਦੇ ਕੁਲਜੀਤ ਸੰਧੂ ਚੁਣੇ ਗਏ ਚੰਡੀਗੜ੍ਹ ਦੇ ਨਵੇਂ ਸੀਨੀਅਰ ਡਿਪਟੀ ਮੇਅਰ
Chandigarh,04 March,2024,(Bol Punjab De):- ਚੰਡੀਗੜ੍ਹ ਵਿੱਚ ਸੀਨੀਅਰ ਡਿਪਟੀ ਮੇਅਰ ਦੀ ਚੋਣ ਦੀ ਪ੍ਰਕਿਰਿਆ ਮੁਕੰਮਲ ਹੋ ਗਈ ਹੈ,ਵੋਟਾਂ ਦੀ ਗਿਣਤੀ ਤੋਂ ਬਾਅਦ ਚੰਡੀਗੜ੍ਹ ਨਿਗਮ ਚੋਣਾਂ (Chandigarh Corporation Elections) ਵਿੱਚ I.N.D.I.A ਗਠਜੋੜ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ,ਸੀਨੀਅਰ ਡਿਪਟੀ ਮੇਅਰ ਲਈ ਭਾਜਪਾ ਦੇ ਕੁਲਜੀਤ ਸੰਧੂ ਨੂੰ 19 ਵੋਟਾਂ ਮਿਲੀਆਂ,ਜਦਕਿ ਆਪ-ਕਾਂਗਰਸ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗੈਵੀ ਨੂੰ 16 ਵੋਟਾਂ ਮਿਲੀਆਂ,ਹੁਣ ਡਿਪਟੀ ਮੇਅਰ ਲਈ ਚੋਣ ਪ੍ਰਕਿਰਿਆ ਸ਼ੁਰੂ ਹੋ ਗਈ ਹੈ,ਭਾਜਪਾ ਦੇ ਕੁਲਜੀਤ ਸਿੰਘ ਸੰਧੂ ਚੰਡੀਗੜ੍ਹ ਨਿਗਮ ਦੇ ਨਵੇਂ ਸੀਨੀਅਰ ਡਿਪਟੀ ਮੇਅਰ (New Senior Deputy Mayor) ਬਣ ਗਏ ਹਨ,ਉਨ੍ਹਾਂ ਨੂੰ 19 ਵੋਟਾਂ ਮਿਲੀਆਂ,ਜਦੋਂ ਕਿ ‘ਆਪ’-ਕਾਂਗਰਸ ਦੇ ਉਮੀਦਵਾਰ ਨੂੰ 16 ਵੋਟਾਂ ਮਿਲੀਆਂ,ਆਮ ਆਦਮੀ ਪਾਰਟੀ (Aam Aadmi Party) ਦੇ ਕੌਂਸਲਰ ਦੀ ਇੱਕ ਵੋਟ ਰੱਦ ਹੋ ਗਈ,ਬੈਲਟ ਪੇਪਰ ਸੀਲ (Ballot Paper Seal) ਕਰ ਦਿੱਤਾ ਗਿਆ ਹੈ,ਗਠਜੋੜ ਦੇ ਪੱਖ ਤੋਂ ਕਿਹਾ ਜਾ ਰਿਹਾ ਹੈ ਕਿ ਅੱਜ ਭਾਜਪਾ ਨੂੰ ਦੇਖਣਾ ਚਾਹੀਦਾ ਹੈ,ਕਿ ਚੋਣਾਂ ਇਸ ਤਰੀਕੇ ਨਾਲ ਕਰਵਾਈਆਂ ਜਾਂਦੀਆਂ ਹਨ ਅਤੇ ਅਸੀਂ ਇਮਾਨਦਾਰੀ ਨਾਲ ਚੋਣਾਂ ਕਰਵਾਈਆਂ ਹਨ।