ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੇਸ਼ ਦੇ ਪਹਿਲੇ ਮਨੁੱਖੀ ਪੁਲਾੜ ਉਡਾਣ ਮਿਸ਼ਨ ‘ਗਗਨਯਾਨ’ ਲਈ ਸਿਖਲਾਈ ਲੈ ਰਹੇ ਚਾਰ ਪੁਲਾੜ ਮੁਸਾਫ਼ਰਾਂ ਦੇ ਨਾਂ ਦਾ ਐਲਾਨ ਕੀਤਾ
Thiruvananthapuram,27 Feb,2024,(Bol Punjab De):- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੇਸ਼ ਦੇ ਪਹਿਲੇ ਮਨੁੱਖੀ ਪੁਲਾੜ ਉਡਾਣ ਮਿਸ਼ਨ ‘ਗਗਨਯਾਨ’ (Mission ‘Gagayan’) ਲਈ ਸਿਖਲਾਈ ਲੈ ਰਹੇ ਚਾਰ ਪੁਲਾੜ ਮੁਸਾਫ਼ਰਾਂ ਦੇ ਨਾਂ ਦਾ ਐਲਾਨ ਕੀਤਾ,ਮੋਦੀ ਨੇ ਮੰਗਲਵਾਰ ਨੂੰ ਤਿਰੂਵਨੰਤਪੁਰਮ ਨੇੜੇ ਥੁੰਬਾ ਸਥਿਤ ਵਿਕਰਮ ਸਾਰਾਭਾਈ ਪੁਲਾੜ ਕੇਂਦਰ (ਵੀ.ਐਸ.ਐਸ.ਸੀ.) (VSSC) ਦਾ ਦੌਰਾ ਕੀਤਾ,ਉਨ੍ਹਾਂ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਤਿੰਨ ਵੱਡੇ ਪੁਲਾੜ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ,ਉਨ੍ਹਾਂ ਨੇ ਵੀ.ਐਸ.ਐਸ.ਸੀ. (VSSC) ਵਿਖੇ ਦਸਿਆ ਕਿ ਗਰੁੱਪ ਕੈਪਟਨ ਪ੍ਰਸ਼ਾਂਤ ਬਾਲਾਕ੍ਰਿਸ਼ਨਨ ਨਾਇਰ, ਅੰਗਦ ਪ੍ਰਤਾਪ ਅਤੇ ਅਜੀਤ ਕ੍ਰਿਸ਼ਨਨ ਅਤੇ ਵਿੰਗ ਕਮਾਂਡਰ ਸ਼ੁਭਾਂਸ਼ੂ ਸ਼ੁਕਲਾ ਗਗਨਯਾਨ ਮਿਸ਼ਨ ਲਈ ਨਾਮਜ਼ਦ ਪੁਲਾੜ ਮੁਸਾਫ਼ਰ ਹਨ,ਉਨ੍ਹਾਂ ਨੇ ਇਨ੍ਹਾਂ ਚਾਰਾਂ ਨੂੰ ‘ਪੁਲਾੜ ਮੁਸਾਫ਼ਰ ਪੰਖ’ ਦਿਤੇ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਹਾ, ‘‘ਇਹ ਉਹ ਚਾਰ ਤਾਕਤਾਂ ਹਨ ਜੋ ਦੇਸ਼ ਦੇ 1.4 ਅਰਬ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਦੀਆਂ ਹਨ,ਚਾਰ ਦਹਾਕਿਆਂ ਬਾਅਦ ਭਾਰਤ ਤੋਂ ਕੋਈ ਪੁਲਾੜ ’ਚ ਜਾਣ ਲਈ ਤਿਆਰ ਹੈ ਅਤੇ ਇਸ ਵਾਰ ਉਲਟੀ ਗਿਣਤੀ ਸਮਾਂ ਅਤੇ ਇਥੋਂ ਤਕ ਕਿ ਰਾਕੇਟ ਵੀ ਸਾਡਾ ਹੈ,’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਅਤੇ ਖੁਸ਼ੀ ਹੈ ਕਿ ‘ਗਗਨਯਾਨ’ ਮਨੁੱਖੀ ਪੁਲਾੜ ਉਡਾਣ ਮਿਸ਼ਨ ’ਚ ਵਰਤੇ ਗਏ ਜ਼ਿਆਦਾਤਰ ਹਿੱਸੇ ਭਾਰਤ ’ਚ ਬਣੇ ਹਨ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਪੁਲਾੜ ਪ੍ਰੋਗਰਾਮ ’ਚ ਔਰਤਾਂ ਵਲੋਂ ਨਿਭਾਈ ਗਈ ‘ਮਹੱਤਵਪੂਰਨ ਭੂਮਿਕਾ’ ’ਤੇ ਵੀ ਜ਼ੋਰ ਦਿਤਾ,ਉਨ੍ਹਾਂ ਕਿਹਾ ਕਿ ਔਰਤਾਂ ‘ਚੰਦਰਯਾਨ’ ਅਤੇ ‘ਗਗਨਯਾਨ’ ਵਰਗੇ ਪੁਲਾੜ ਮਿਸ਼ਨਾਂ ਦਾ ਮਹੱਤਵਪੂਰਨ ਹਿੱਸਾ ਰਹੀਆਂ ਹਨ ਅਤੇ ਉਨ੍ਹਾਂ ਦੇ ਬਿਨਾਂ ਇਹ ਸੰਭਵ ਨਹੀਂ ਹੁੰਦਾ।