ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਾਬਕਾ ਵਿਧਾਇਕ ਅਤੇ ਇਨੈਲੋ ਨੇਤਾ ਨਫੇ ਸਿੰਘ ਰਾਠੀ ਨੂੰ ਕੀਤੀ ਸ਼ਰਧਾਂਜਲੀ ਭੇਟ,ਕਾਂਗਰਸ ਨੇ ਕ/ਤਲ ਦੀ CBI Investigation ਦੀ ਕੀਤੀ ਮੰਗ
Chandigarh,26 Feb,2024,(Bol Punjab De):- ਹਰਿਆਣਾ ਵਿਧਾਨ ਸਭਾ (Haryana Vidhan Sabha) ਦੇ ਬਜਟ ਸੈਸ਼ਨ ਦੇ ਪੰਜਵੇਂ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ,ਮੁੱਖ ਮੰਤਰੀ ਮਨੋਹਰ ਲਾਲ ਖੱਟਰ (Chief Minister Manohar Lal Khattar) ਨੇ ਸਾਬਕਾ ਵਿਧਾਇਕ ਅਤੇ ਇਨੈਲੋ ਨੇਤਾ ਨਫੇ ਸਿੰਘ ਰਾਠੀ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ,ਇਸ ਦੌਰਾਨ ਸਦਨ ਚ ਮੌਜੂਦ ਦੇ ਸਾਰਿਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ,ਦੱਸ ਦਈਏ ਕਿ ਨਫੇ ਸਿੰਘ ਰਾਠੀ ਦੇ ਕਤਲ ‘ਤੇ ਕਾਂਗਰਸ ਨੇ ਸਦਨ ‘ਚ ਮੰਗ ਕੀਤੀ ਹੈ ਕਿ ਕਤਲ ਮਾਮਲੇ ਦੀ ਜਾਂਚ ਹਾਈ ਕੋਰਟ (High Court) ਦੇ ਮੌਜੂਦਾ ਜੱਜ ਜਾਂ ਸੀ.ਬੀ.ਆਈ (CBI) ਤੋਂ ਕਰਾਈ ਜਾਏ ਅਤੇ ਨਾਲ ਹੀ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ।
ਕਾਂਗਰਸ ਨੇਤਾ ਰਘੁਵੀਰ ਕਾਦਿਆਨ ਨੇ ਰਾਠੀ ਦੇ ਕਤਲ ਦੀ ਸੀਬੀਆਈ ਜਾਂਚ (CBI Investigation) ਦੀ ਮੰਗ ਚੁੱਕੀ,ਕਾਂਗਰਸ ਵੱਲੋਂ ਕੰਮ ਰੋਕੂ ਮਤਾ ਲਿਆਉਣ ਤੋਂ ਬਾਅਦ ਸਦਨ ‘ਚ ਨਫੇ ਸਿੰਘ ਰਾਠੀ ਕਤਲ ਕਾਂਡ ਦੇ ਮੁੱਦੇ ‘ਤੇ ਗ੍ਰਹਿ ਮੰਤਰੀ ਅਨਿਲ ਵਿਜ (Home Minister Anil Vij) ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ,ਨਫੇ ਸਿੰਘ ਮੇਰੇ ਨਾਲ ਵੀ ਵਿਧਾਇਕ ਰਹਿ ਚੁੱਕੇ ਹਨ,ਮੇਰੀ ਉਨ੍ਹਾਂ ਨਾਲ ਬਹੁਤ ਚੰਗੀ ਦੋਸਤੀ ਸੀ,ਜਦੋਂ ਮੈਨੂੰ ਇਸ ਦੁਖਦ ਘਟਨਾ ਬਾਰੇ ਜਾਣਕਾਰੀ ਮਿਲੀ ਤਾਂ ਮੈਂ ਤੁਰੰਤ ਸਾਰੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ,ਵਿਜ ਨੇ ਕਿਹਾ ਕਿ ਜੋ ਵੀ ਕਾਤਲ ਹੈ, ਅਸੀਂ ਉਸ ਨੂੰ ਬਖਸ਼ਾਂਗੇ ਨਹੀਂ, ਜੋ ਵੀ ਕਾਰਵਾਈ ਬਣਦੀ ਹੋਵੇਗੀ ਅਸੀਂ ਕਰਾਂਗੇ।