ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ‘ਚ ਦੇਸ਼ ਦੇ ਸਭ ਤੋਂ ਲੰਬੇ ਕੇਬਲ ਬ੍ਰਿਜ ਦਾ ਕੀਤਾ ਉਦਘਾਟਨ
Gujarat,25 Feb,2024,(Bol Punjab De):- ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੋ ਦਿਨਾਂ ਗੁਜਰਾਤ ਦੌਰੇ ‘ਤੇ ਹਨ,ਐਤਵਾਰ 25 ਫਰਵਰੀ ਨੂੰ ਉਨ੍ਹਾਂ ਨੇ ਗੁਜਰਾਤ ਦੇ ਦੇਵਭੂਮੀ ਦਵਾਰਕਾ (Devbhumi Dwarka) ਜ਼ਿਲ੍ਹੇ ਵਿੱਚ ਅਰਬ ਸਾਗਰ ਵਿੱਚ ਬੈਤ ਦਵਾਰਕਾ ਟਾਪੂ ਨੂੰ ਮੁੱਖ ਭੂਮੀ ਓਖਾ ਨਾਲ ਜੋੜਨ ਵਾਲੇ ਦੇਸ਼ ਦੇ ਸਭ ਤੋਂ ਲੰਬੇ ਕੇਬਲ-ਸਟੇਡ ਪੁਲ ‘ਸੁਦਰਸ਼ਨ ਸੇਤੂ’ ਦਾ ਉਦਘਾਟਨ ਕੀਤਾ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾਂ ਬੇਟ ਦਵਾਰਕਾ ਵਿਖੇ ਭਗਵਾਨ ਦਵਾਰਕਾਧੀਸ਼ ਦੀ ਪੂਜਾ ਕੀਤੀ,ਇਸ ਤੋਂ ਬਾਅਦ ਉਨ੍ਹਾਂ ਨੇ ‘ਸੁਦਰਸ਼ਨ ਸੇਤੂ’ ਨਾਂ ਦੇ ਚਾਰ ਮਾਰਗੀ ਕੇਬਲ ਬ੍ਰਿਜ (Four Way Cable Bridge) ਦਾ ਉਦਘਾਟਨ ਕੀਤਾ,ਚਾਰ ਮਾਰਗੀ 27.20 ਮੀਟਰ ਚੌੜੇ ਪੁਲ ਦੇ ਦੋਵੇਂ ਪਾਸੇ 2.50 ਮੀਟਰ ਚੌੜੇ ਫੁੱਟਪਾਥ ਹਨ,ਇਸ ਪੁਲ ਨੂੰ ਪਹਿਲਾਂ ‘ਸਿਗਨੇਚਰ ਬ੍ਰਿਜ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ ਹੁਣ ਇਸ ਦਾ ਨਾਂ ਬਦਲ ਕੇ ‘ਸੁਦਰਸ਼ਨ ਸੇਤੂ’ ਕਰ ਦਿੱਤਾ ਗਿਆ ਹੈ,ਬੇਤ ਦਵਾਰਕਾ ਓਖਾ ਬੰਦਰਗਾਹ ਦੇ ਨੇੜੇ ਇੱਕ ਟਾਪੂ ਹੈ,ਜੋ ਕਿ ਦਵਾਰਕਾ ਸ਼ਹਿਰ ਤੋਂ ਲਗਭਗ 30 ਕਿਲੋਮੀਟਰ ਦੂਰ ਹੈ ਜਿੱਥੇ ਭਗਵਾਨ ਕ੍ਰਿਸ਼ਨ ਦਾ ਪ੍ਰਸਿੱਧ ਦਵਾਰਕਾਧੀਸ਼ ਮੰਦਰ ਸਥਿਤ ਹੈ।