ਕਿਸਾਨਾਂ ਨੇ ਸਰਕਾਰ ਖਿਲਾਫ ਰੋਸ ਪ੍ਰਗਟਾਉਣ ਲਈ ਅੱਜ ‘Candle March’ ਕੱਢਣ ਦਾ ਐਲਾਨ ਕੀਤਾ
Shambhu Border,24 Feb,2024,(Bol Punjab De):- ਕਿਸਾਨਾਂ ਨੇ ਸਰਕਾਰ ਖਿਲਾਫ ਰੋਸ ਪ੍ਰਗਟਾਉਣ ਲਈ ਅੱਜ (24 ਫਰਵਰੀ,ਸ਼ਨੀਵਾਰ) ‘ਕੈਂਡਲ ਮਾਰਚ’ (‘Candle March’) ਕੱਢਣ ਦਾ ਐਲਾਨ ਕੀਤਾ ਹੈ,ਕਿਸਾਨ ਆਗੂਆਂ ਨੇ ਕਿਹਾ ਕਿ ਉਹ 29 ਫਰਵਰੀ ਨੂੰ ਆਪਣੇ ‘ਦਿੱਲੀ ਚਲੋ’ ਅੰਦੋਲਨ ਸਬੰਧੀ ਅਗਲੇ ਕਦਮ ਬਾਰੇ ਫੈਸਲਾ ਕਰਨਗੇ,ਉਨ੍ਹਾਂ ਐਲਾਨ ਕੀਤਾ ਕਿ ਉਹ ਸ਼ਨੀਵਾਰ ਨੂੰ ‘ਕੈਂਡਲ ਮਾਰਚ’ ਤੋਂ ਦੋ ਦਿਨ ਬਾਅਦ ਸੋਮਵਾਰ ਨੂੰ ਕੇਂਦਰ ਦਾ ਪੁਤਲਾ ਫੂਕਣਗੇ,ਖਨੌਰੀ ਸਰਹੱਦ (Khanuri Border) ਵਿਖੇ .ਐਮ.ਐਮ ਦੇ ਆਗੂ ਸਰਵਣ ਸਿੰਘ ਪੰਧੇਰ (Sarwan Singh Pandher) ਨੇ ਕਿਹਾ, ‘ਅੰਦੋਲਨ ਤਹਿਤ ਅਗਲੇ ਕਦਮ ਦਾ ਐਲਾਨ 29 ਫਰਵਰੀ ਨੂੰ ਕੀਤਾ ਜਾਵੇਗਾ,’ਉਨ੍ਹਾਂ ਐਲਾਨ ਕੀਤਾ ਕਿ ਉਹ ਅੱਜ 24 ਫਰਵਰੀ ਨੂੰ ‘ਕੈਂਡਲ ਮਾਰਚ’ (‘Candle March’) ਕੱਢਣਗੇ ਅਤੇ 26 ਫਰਵਰੀ ਨੂੰ ਕੇਂਦਰ ਦਾ ਪੁਤਲਾ ਫੂਕਣਗੇ,ਖਨੌਰੀ ਵਿੱਚ ਹੋਏ ਝੜਪ ਵਿੱਚ ਇੱਕ ਪ੍ਰਦਰਸ਼ਨਕਾਰੀ ਦੀ ਮੌਤ ਅਤੇ 12 ਦੇ ਕਰੀਬ ਪੁਲੀਸ ਮੁਲਾਜ਼ਮਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਬੁੱਧਵਾਰ ਨੂੰ ਕਿਸਾਨ ਆਗੂਆਂ ਨੇ ‘ਦਿੱਲੀ ਚਲੋ’ ਅੰਦੋਲਨ ਦੋ ਦਿਨਾਂ ਲਈ ਬੰਦ ਕਰ ਦਿੱਤਾ ਸੀ,ਉਕਤ ਘਟਨਾ ਉਸ ਸਮੇਂ ਵਾਪਰੀ ਜਦੋਂ ਕਿਸਾਨਾਂ ਨੇ ਬੈਰੀਅਰ ਤੋੜ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ।