ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਐਲਾਨ-‘ਭਲਕੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਪੰਜਾਬ ਦੇ ਸਾਰੇ ਟੋਲ ਪਲਾਜ਼ਾ ਰਹਿਣਗੇ ਫ੍ਰੀ’
Jalandhar,14 Feb,2024,(Bol Punjab De):- ਪੰਜਾਬ ਵੱਲੋਂ ਜਿਥੇ ਕਿਸਾਨਾਂ ਵੱਲੋਂ ਭਲਕੇ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲਵੇ ਟਰੈਕ ਰੋਕਣ ਦਾ ਐਲਾਨ ਕੀਤਾ ਗਿਆ ਹੈ,ਦੂਜੇ ਪਾਸੇ ਇਸ ਦਰਮਿਆਨ ਸੰਯੁਕਤ ਕਿਸਾਨ ਮੋਰਚੇ (United Farmers Front) ਨੇ ਵੱਡਾ ਐਲਾਨ ਕਰਦੇ ਹੋਏ ਭਲਕੇ 15 ਫਰਵਰੀ ਨੂੰ ਪੰਜਾਬ ਦੇ ਸਾਰੇ ਟੋਲ ਪਲਾਜ਼ਾ ਨੂੰ 3 ਘੰਟੇ ਲਈ ਫ੍ਰੀ ਕਰ ਦਿੱਤਾ ਹੈ,ਭਲਕੇ 11 ਵਜੇ ਤੋਂ ਦੁਪਹਿਰ 2 ਵਜੇ ਤੱ ਪੰਜਾਬ ਦੇ ਸਾਰੇ ਟੋਲ ਪਲਾਜ਼ਾ ਫ੍ਰੀ (Toll Plaza Free) ਰਹਿਣਗੇ,ਇਹ ਬੈਠਕ ਜਲੰਧਰ ਦੇ ਦੇਸ਼ ਭਗਤ ਮੈਮੋਰੀਅਲ ਹਾਲ (Patriot Memorial Hall) ਵਿਚ ਹੋਈ ਜਿਸ ਵਿਚ ਰੁਲਦੂ ਸਿੰਘ ਮਾਨਸਾ, ਬਲਬੀਰ ਸਿੰਘ ਰਾਜੇਵਾਲ ਸਣ ਕਈ ਵੱਡੇ ਨੇਤਾ ਸ਼ਾਮਲ ਹੋਏ,ਬੈਠਕ ਦੌਰਾਨ ਵੱਡੇ ਫੈਸਲੇ ਲਏ ਗਏ ਹਨ,ਬੈਠਕ ਦੇ ਬਾਅਦ ਕਿਸਾਨ ਨੇਤਾਵਾਂ ਨੇ ਕਿਹਾ ਕਿ 16 ਤਰੀਕ ਨੂੰ ‘ਭਾਰਤ ਬੰਦ’ ਦਾ ਐਲਾਨ ਕਰਦੇ ਹੋਏ ਕਿਹਾ ਕਿ ਸਾਡਾ ਫੈਸਲਾ ਕਾਇਮ ਰਹੇਗਾ,ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਦਾ ਵਿਵਹਾਰ ਨਹੀਂ ਬਦਲਿਆ ਤਾਂ 18 ਤਰੀਕ ਨੂੰ ਲੁਧਿਆਣਾ ਵਿਚ ਦੁਬਾਰਾ ਬੈਠਕ ਕਰਕੇ ਭਾਜਪਾ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਸੰਘਰਸ਼ ਦੀ ਅਗਲੀ ਰਣਨੀਤੀ ਬਣਾਈ ਜਾਵੇਗੀ