Punjab
Farmers Portest News: ਪੰਜਾਬ ਦੇ 3 ਜ਼ਿਲ੍ਹਿਆ ਵਿਚ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਗਈਆਂ
Patiala,13 Feb,2024,(Bol Punjab De):- ਪੰਜਾਬ ਦੇ 3 ਜ਼ਿਲ੍ਹਿਆ ਵਿਚ ਇੰਟਰਨੈੱਟ ਸੇਵਾਵਾਂ ਬੰਦ (Internet Services off) ਕੀਤੀਆਂ ਗਈਆਂ ਹਨ,ਜਿਹਨਾਂ ਵਿਚ ਪਟਿਆਲਾ,ਫਤਹਿਗੜ੍ਹ ਸਾਹਿਬ ਅਤੇ ਸੰਗਰੂਰ ਜ਼ਿਲ੍ਹਾ ਸ਼ਾਮਲ ਹੈ,ਇਹਨਾਂ ਜ਼ਿਲ੍ਹਿਆਂ ਦੇ ਸ਼ੁਤਰਾਣਾ,ਸਮਾਣਾ,ਘਨੌਰ, ਦੇਵੀਗੜ,ਬਲਵੇੜਾ,ਖਨੌਰੀ,ਮੂਨਕ,ਲਹਿਰਾ,ਸੁਨਾਮ,ਛਾਜਲੀ ਇਲਾਕੇ ਵਿਚ ਸੇਵਾਵਾਂ ਬੰਦ ਕੀਤੀਆਂ ਗਈਆਂ ਹਨ,ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਰਾਜਸਥਾਨ ਦੇ ਹਨੂੰਮਾਨ ਗੜ੍ਹ,ਸ਼੍ਰੀ ਗੰਗਾਨਗਰ ਅਤੇ ਅਨਪੁਗੜ੍ਹ ਵਿਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ,ਪੰਜਾਬ ਅਤੇ ਹਰਿਆਣਾ ਦੀ ਸਰਹੱਦ ਨੂੰ ਸੀਲ ਕਰ ਦਿੱਤਾ ਗਿਆ ਹੈ,ਹਨੂੰਮਾਨ ਗੜ੍ਹ,ਪੰਜਾਬ,ਹਰਿਆਣਾ ਨੂੰ ਜਾਣ ਵਾਲੀਆਂ ਰੋਡਵੇਜ਼ ਦੀਆਂ ਬੱਸਾਂ ਨੂੰ ਵੀ ਰੋਕ ਦਿੱਤਾ ਗਿਆ ਹੈ।