EntertainmentPunjab
ਮੋਹਾਲੀ ਅਦਾਲਤ ਨੇ Blogger Bhana Sidhu ਨੂੰ ਵੱਡੀ ਰਾਹਤ ਦੇ ਦਿੱਤੀ
Mohali,12 Feb,2024,(Bol Punjab De):- ਮੋਹਾਲੀ ਅਦਾਲਤ ਨੇ ਬਲਾਗਰ ਭਾਨਾ ਸਿੱਧੂ (Blogger Bhana Sidhu) ਨੂੰ ਵੱਡੀ ਰਾਹਤ ਦੇ ਦਿੱਤੀ ਗਈ ਹੈ,ਬਲਾਗਰ ਭਾਨਾ ਸਿੱਧੂ ਨੂੰ 50 ਹਜ਼ਾਰ ਰੁਪਏ ਮੁਚਲਕਾ ਭਰਨ ਮਗਰੋਂ ਮਲੇਰਕੋਟਲਾ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਹੈ,ਦੱਸ ਦੇਈਏ ਕਿ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਨੇ ਭਾਨਾ ਸਿੱਧੂ ਖ਼ਿਲਾਫ਼ ਪੁਲਿਸ ਨੂੰ ਧਮਕੀਆਂ ਦੇਣ ਅਤੇ ਬਲੈਕਮੇਲ ਕਰਨ ਦੀ ਸ਼ਿਕਾਇਤ ਦਿੱਤੀ ਸੀ,ਇਸ ਤੋਂ ਬਾਅਦ ਬਲਾਗਰ ਭਾਨਾ ਸਿੱਧੂ ਖ਼ਿਲਾਫ਼ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ।