ਬੇਅਦਬੀ ਮਾਮਲਿਆਂ ’ਚ ਭਗੌੜਾ ਚਲ ਰਹੇ ਡੇਰਾ ਸਿਰਸਾ ਦੇ ਪ੍ਰੇਮੀ ਪ੍ਰਦੀਪ ਕਲੇਰ ਨੂੰ ਪੁਲਿਸ ਨੇ ਬੀਤੀ ਰਾਤ ਕਾਬੂ
Bol Punjab De:- ਬੇਅਦਬੀ ਮਾਮਲਿਆਂ ’ਚ ਭਗੌੜਾ ਚਲ ਰਹੇ ਡੇਰਾ ਸਿਰਸਾ ਦੇ ਪ੍ਰੇਮੀ ਪ੍ਰਦੀਪ ਕਲੇਰ ਨੂੰ ਪੁਲਿਸ ਨੇ ਬੀਤੀ ਰਾਤ ਕਾਬੂ ਕਰ ਲਿਆ ਹੈ,ਇਸ ਮਗਰੋਂ ਅੱਜ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ 2 ਦਿਨ ਦਾ ਰਿਮਾਂਡ ਲਿਆ ਗਿਆ ਹੈ,ਦੱਸ ਦੇਈਏ ਕਿ ਪ੍ਰਦੀਪ ਕਲੇਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Shri Guru Granth Sahib Ji) ਦੀ ਬੇਅਦਬੀ ਮਾਮਲਿਆਂ ਦਾ ਮੁੱਖ ਸਾਜ਼ਿਸ਼ਕਰਤਾ ਪਾਇਆ ਗਿਆ ਹੈ,ਉਹ ਸਾਢੇ ਸੱਤ ਸਾਲਾਂ ਤੋਂ ਭਗੌੜਾ ਚੱਲ ਰਿਹਾ ਸੀ,ਉਸ ਦੇ ਨਾਲ 2 ਹੋਰਨਾਂ ਨੂੰ ਵੀ ਦੋਸ਼ੀ ਪਾਇਆ ਗਿਆ ਸੀ, ਜਿਨ੍ਹਾਂ ਦੀ ਭਾਲ ਜਾਰੀ ਹੈ,IG ਗੁਰਸ਼ਰਨ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਰਗਾੜੀ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵੱਲੋਂ ਉਸ ਨੂੰ ਗੁੜਗਾਓਂ ਤੋਂ ਕਾਬੂ ਕੀਤਾ ਹੈ,ਟੀਮਾਂ ਬਹੁਤ ਸਮੇਂ ਤੋਂ ਇਸ ਦੇ ਪਿੱਛੇ ਲੱਗੀਆਂ ਹੋਈਆਂ ਸਨ।
ਮਿਲੀ ਜਾਣਕਾਰੀ ਮੁਤਾਬਿਕ ਬੀਤੇ ਦਿਨੀਂ ਅਯੁੱਧਿਆ ਦੇ ਰਾਮ ਮੰਦਿਰ ਤੋਂ ਭਗੌੜੇ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਸੀ।2015 ’ਚ ਬੇਅਦਬੀ ਮਾਮਲਿਆਂ ਬਾਰੇ ਦੀ ਪੰਜਾਬ ਪੁਲਿਸ ਦੀ ਜਾਂਚ ਰਿਪੋਰਟ ਵਿੱਚ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਸੰਪਰਦਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (Shri Guru Granth Sahib Ji) ਦੀ ਬੇਅਦਬੀ ਦੀਆਂ ਘਟਨਾਵਾਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ,ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ ਨਾਂ ਬੇਅਦਬੀ ਦੀਆਂ ਤਿੰਨ ਘਟਨਾਵਾਂ ‘ਚ ਆਇਆ ਸੀ,ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਿਮਾਂਡ ਦੌਰਾਨ ਡੇਰਾ ਪ੍ਰੇਮੀ ਤੋਂ ਪੁੱਛ-ਗਿਛ ਕੀਤੀ ਜਾਵੇਗੀ,ਜਿਸ ਮਗਰੋਂ ਕਈ ਖੁਲਾਸੇ ਹੋ ਸਕਦੇ ਹਨ,ਬਾਕੀ ਦੋ ਦੋਸ਼ੀਆਂ ਨੂੰ ਵੀ ਜਲਦ ਫੜ ਲਿਆ ਜਾਵੇਗਾ,ਉਨ੍ਹਾਂ ਕਿਹਾ ਕਿ ਪ੍ਰਦੀਪ ਸਲੇਰ ਨੂੰ 2015 ਦੀਆਂ ਅਧੀਨ ਦਰਜ ਮੁਕੱਦਮਿਆਂ ਅਧੀਨ ਫੜਿਆ ਗਿਆ ਹੈ,ਹਾਲਾਂਕਿ ਇਹ ਹੋਰ ਮਾਮਲਿਆਂ ਵਿੱਚ ਵੀ ਭਗੌੜਾ ਚੱਲ ਰਿਹਾ ਸੀ,ਪੁੱਛ-ਗਿੱਛ ਮਗਰੋਂ ਕਾਨੂੰਨ ਮੁਤਾਬਕ ਅਗਲੇਰੀ ਕਾਰਵਾਈ ਕੀਤੀ ਜਾਵੇਗੀ।