ਤਰਨਤਾਰਨ ‘ਚ BSF ਨੂੰ ਮਿਲੀ ਸਫਲਤਾ,ਖੇਤ ਚੋਂ ਨ.ਸ਼ੀਲੇ ਪਦਾਰਥ ਦਾ ਪੈਕਟ ਕੀਤਾ ਬਰਾਮਦ
Tarn Taran,10 Feb,2024,(Bol Punjab De):- ਤਰਨਤਾਰਨ ‘ਚ ਸ਼ਨੀਵਾਰ ਨੂੰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਬੀ.ਐਸ.ਐਫ ਦੇ ਜਵਾਨਾਂ ਨੇ ਨਸ਼ੀਲੇ ਪਦਾਰਥ ਦਾ ਪੈਕਟ ਬਰਾਮਦ ਕੀਤਾ ਹੈ। ਜਿਸ ਦਾ ਭਾਰ ਲਗਭਗ 603 ਗ੍ਰਾਮ ਹੈ। ਇਹ ਨਸ਼ੀਲਾ ਪਦਾਰਥ ਡਰੋਨ (Drug Drones) ਦੀ ਮਦਦ ਨਾਲ ਸਰਹੱਦ ਪਾਰੋਂ ਸੁਟਿਆ ਗਿਆ ਸੀ। ਬੀ.ਐਸ.ਐਫ (BSF) ਨੇ ਤਲਾਸ਼ੀ ਦੌਰਾਨ ਇਹ ਪੈਕਟ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ,ਜਾਣਕਰੀ ਅਨੁਸਾਰ ਬੀ.ਐਸ.ਐਫ ਦੇ ਜਵਾਨਾਂ ਨੂੰ ਤਰਨਤਾਰਨ (Tarn Taran) ਜ਼ਿਲ੍ਹੇ ਦੇ ਪਿੰਡ ਠੇਕਲਾਂ ਦੇ ਬਾਹਰਵਾਰ ਇੱਕ ਖੇਤ ਵਿੱਚ ਇੱਕ ਸ਼ੱਕੀ ਪੈਕੇਟ ਪਏ ਹੋਣ ਦੀ ਸੂਚਨਾ ਮਿਲੀ ਸੀ। ਜਿਸ ‘ਤੇ ਤੁਰੰਤ ਕਾਰਵਾਈ ਕੀਤੀ ਗਈ। ਬੀ.ਐਸ.ਐਫ ਦੇ ਜਵਾਨਾਂ ਨੇ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਉਨ੍ਹਾਂ ਨੂੰ 01 ਪੈਕਟ ਬਰਾਮਦ ਹੋਇਆ। ਜਿਸ ਵਿੱਚ ਹੈਰੋਇਨ ਹੋਣ ਦਾ ਸ਼ੱਕ ਸੀ।ਜਵਾਨਾਂ ਵੱਲੋਂ ਬਰਾਮਦ ਕੀਤੇ ਗਏ ਇਸ ਪੈਕੇਟ ਦਾ ਭਾਰ ਲਗਭਗ 603 ਗ੍ਰਾਮ ਸੀ। ਨਸ਼ੀਲੇ ਪਦਾਰਥਾਂ ਨੂੰ ਪੀਲੀ ਚਿਪਕਣ ਵਾਲੀ ਟੇਪ ਨਾਲ ਲਪੇਟਿਆ ਗਿਆ ਸੀ ਅਤੇ ਪੈਕਟ ਨਾਲ ਇੱਕ ਧਾਤ ਦਾ ਹੁੱਕ ਪਾਇਆ ਗਿਆ ਸੀ। ਬੀ.ਐਸ.ਐਫ (BSF) ਦੇ ਜਵਾਨਾਂ ਵੱਲੋਂ ਇਲਾਕੇ ‘ਚ ਤਲਾਸ਼ੀ ਮੁਹਿੰਮ ਜਾਰੀ ਹੈ।