World

ਅਤਿਵਾਦ ਰੋਕੂ ਅਦਾਲਤ ਨੇ ਪ੍ਰਧਾਨ ਮੰਤਰੀ Imran Khan ਨੂੰ 12 ਮਾਮਲਿਆਂ ’ਚ ਜ਼ਮਾਨਤ ਦਿਤੀ

Islamabad,10 Feb,2024,(Bol Punjab De):- ਪਾਕਿਸਤਾਨ ਦੀ ਜੇਲ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Former Prime Minister Imran Khan) ਨੇ ਆਮ ਚੋਣਾਂ ’ਚ ਜਿੱਤ ਦਾ ਦਾਅਵਾ ਕਰਨ ਲਈ ਏ.ਆਈ. (AI) ਦੀ ਵਰਤੋਂ ਕਰਦੇ ਹੋਏ ਇਕ ਵੀਡੀਉ ਸੰਦੇਸ਼ ਭੇਜਿਆ ਹੈ ਅਤੇ ਅਪਣੇ ਕੱਟੜ ਵਿਰੋਧੀ ਨਵਾਜ਼ ਸ਼ਰੀਫ ਨੂੰ ‘ਮੂਰਖ’ ਵਿਅਕਤੀ ਦਸਿਆ ਹੈ,ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਸੰਦੇਸ਼ ਉਨ੍ਹਾਂ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਸਾਂਝਾ ਕੀਤਾ ਹੈ,ਖਾਨ ਨੇ ਇਕ ਵੀਡੀਉ ਸੰਦੇਸ਼ ’ਚ ਅਪਣੇ ਸਮਰਥਕਾਂ ਨੂੰ ਚੋਣ ਨਤੀਜਿਆਂ ’ਤੇ ਵਧਾਈ ਦਿਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ’ਤੇ ਭਰੋਸਾ ਹੈ।

ਇਸ ਦੌਰਾਨ ਅਤਿਵਾਦ ਰੋਕੂ ਅਦਾਲਤ (ਏ.ਟੀ.ਸੀ.) ਨੇ ਸਨਿਚਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਦੇਸ਼ ’ਚ ਫੌਜੀ ਟਿਕਾਣਿਆਂ ’ਤੇ 9 ਮਈ ਨੂੰ ਹੋਏ ਹਮਲਿਆਂ ਨਾਲ ਜੁੜੇ 12 ਮਾਮਲਿਆਂ ’ਚ ਜ਼ਮਾਨਤ ਦੇ ਦਿਤੀ,‘ਦ ਐਕਸਪ੍ਰੈਸ ਟ੍ਰਿਬਿਊਨ ਪਾਕਿਸਤਾਨ’ ਦੀ ਖਬਰ ਮੁਤਾਬਕ ਏ.ਟੀ.ਸੀ. ਜੱਜ ਮਲਿਕ ਇਜਾਜ਼ ਆਸਿਫ ਨੇ ਜਨਰਲ ਹੈੱਡਕੁਆਰਟਰ (ਪਾਕਿਸਤਾਨੀ ਫੌਜ) ਅਤੇ ਆਰਮੀ ਮਿਊਜ਼ੀਅਮ ’ਤੇ ਹਮਲੇ ਸਮੇਤ 12 ਮਾਮਲਿਆਂ ’ਚ ਖਾਨ ਨੂੰ ਜ਼ਮਾਨਤ ਦੇ ਦਿਤੀ ਅਤੇ ਉਸ ਨੂੰ 1,00,000 ਰੁਪਏ ਦਾ ਜ਼ਮਾਨਤ ਬਾਂਡ ਭਰਨ ਲਈ ਕਿਹਾ,71 ਸਾਲ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਜੇਲ੍ਹ ’ਚ ਰੱਖਣ ਦਾ ਕੋਈ ਕਾਰਨ ਨਹੀਂ ਹੈ।

ਕਿਉਂਕਿ 9 ਮਈ ਦੇ ਮਾਮਲੇ ’ਚ ਬਾਕੀ ਸਾਰੇ ਦੋਸ਼ੀ ਜ਼ਮਾਨਤ ’ਤੇ ਬਾਹਰ ਹਨ,ਅਦਾਲਤ ਦੇ ਹੁਕਮ ਦੇ ਬਾਵਜੂਦ, ਖਾਨ ਜੇਲ੍ਹ ’ਚ ਹੀ ਰਹਿਣਗੇ ਕਿਉਂਕਿ ਉਸ ਨੂੰ ਕਈ ਹੋਰ ਮਾਮਲਿਆਂ ’ਚ ਦੋਸ਼ੀ ਠਹਿਰਾਇਆ ਗਿਆ ਹੈ,ਪਾਕਿਸਤਾਨ ’ਚ ਚੋਣਾਂ ਤੋਂ ਬਾਅਦ ਜਾਰੀ ਇਕ ਵੀਡੀਉ ’ਚ ਖਾਨ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਲੋਕ ਵੋਟ ਪਾਉਣ ਲਈ ਬਾਹਰ ਆਉਣਗੇ ਅਤੇ ਉਨ੍ਹਾਂ ਨੇ ਵੱਡੀ ਗਿਣਤੀ ’ਚ ਵੋਟ ਪਾਉਣ ’ਤੇ ਭਰੋਸਾ ਰੱਖਣ ਲਈ ਅਪਣੇ ਸਮਰਥਕਾਂ ਦੀ ਸ਼ਲਾਘਾ ਕੀਤੀ,ਇਮਰਾਨ ਖਾਨ (71) ਨੇ ਕਿਹਾ ਕਿ ਇੰਨੀ ਵੱਡੀ ਗਿਣਤੀ ’ਚ ਵੋਟ ਪਾ ਕੇ ਅਤੇ ਵੋਟ ਪਾਉਣ ਦੇ ਅਪਣੇ ਲੋਕਤੰਤਰੀ ਅਧਿਕਾਰ ਦੀ ਵਰਤੋਂ ਕਰ ਕੇ ਤੁਸੀਂ ਨਾਗਰਿਕ ਅਧਿਕਾਰਾਂ ਦੀ ਵਰਤੋਂ ਕਰਨ ਦੀ ਆਜ਼ਾਦੀ ਦੀ ਬਹਾਲੀ ਦੀ ਨੀਂਹ ਰੱਖੀ ਹੈ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਮਰਾਨ ਖਾਨ ਦੀ ਪਾਰਟੀ ਨੇ ਅਪਣੇ ਸਮਰਥਕਾਂ ਤਕ ਪਹੁੰਚਣ ਲਈ ਏ.ਆਈ. ਤਕਨਾਲੋਜੀ (A.I. Technology) ਦੀ ਵਰਤੋਂ ਕੀਤੀ ਹੈ,ਇਸ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Former Prime Minister Imran Khan) ਦੇ ਸੰਦੇਸ਼ ਨੂੰ ਲੋਕਾਂ ਤਕ ਫੈਲਾਉਣ ਲਈ ਮੁਹਿੰਮ ਦੌਰਾਨ ਏਆਈ ਦੀ ਵਰਤੋਂ ਵੀ ਕੀਤੀ ਸੀ,ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪੋਲਿੰਗ ਸਟੇਸ਼ਨਾਂ ਦੇ ਨਤੀਜੇ ਵਿਖਾਉਣ ਵਾਲੇ ਫਾਰਮਾਂ ਦਾ ਹਵਾਲਾ ਦਿੰਦੇ ਹੋਏ ਕਿਹਾ,‘‘ਅਸੀਂ ਹੁਣ ਫਾਰਮ 45 ਦੇ ਅਨੁਸਾਰ 170 ਸੀਟਾਂ ਜਿੱਤ ਰਹੇ ਹਾਂ,’’ ਉਨ੍ਹਾਂ ਨੇ ਪੀ.ਟੀ.ਆਈ. (PTI) ਤੋਂ 30 ਸੀਟਾਂ ਘੱਟ ਹੋਣ ਦੇ ਬਾਵਜੂਦ ਜਿੱਤ ਦਾ ਭਾਸ਼ਣ ਦੇਣ ਲਈ ਸਾਬਕਾ ਪ੍ਰਧਾਨ ਮੰਤਰੀ ਸ਼ਰੀਫ ਦੀ ਆਲੋਚਨਾ ਕੀਤੀ

Related Articles

Leave a Reply

Your email address will not be published. Required fields are marked *

Back to top button