ਪੰਜਾਬ ਵਿੱਚ ਬੀਤੇ ਕਈ ਦਿਨਾਂ ਪੈ ਰਹੀ ਕੜਾਕੇ ਦੀ ਠੰਡ ਤੋਂ ਲੋਕਾਂ ਨੂੰ ਰਾਹਤ ਮਿਲੀ
Chandigarh,07 Feb,2024,(Bol Punjab De):- ਪੰਜਾਬ ਵਿੱਚ ਬੀਤੇ ਕਈ ਦਿਨਾਂ ਪੈ ਰਹੀ ਕੜਾਕੇ ਦੀ ਠੰਡ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ,ਹਾਲਾਂਕਿ ਹੁਣ ਮੌਸਮ ਵਿਭਾਗ (Punjab Weather Update) ਨੇ ਅਗਲੇ ਦਿਨਾਂ ਵਿਚ ਮੌਸਮ ਸਾਫ ਰਹਿਣ ਦੀ ਭਵਿੱਖਬਾਣੀ ਕੀਤੀ ਹੈ,ਮੌਸਮ ਵਿਭਾਗ ਨੇ ਪੰਜਾਬ ਅਤੇ ਚੰਡੀਗੜ੍ਹ ਲਈ ਇੱਕ ਵਾਰ ਫਿਰ ਯੈਲੋ ਕੋਲਡ ਅਲਰਟ (Yellow Cold Alert) ਜਾਰੀ ਕੀਤਾ ਹੈ,ਹਿਮਾਚਲ ਤੋਂ ਇਲਾਵਾ ਜੰਮੂ-ਕਸ਼ਮੀਰ ਅਤੇ ਉੱਤਰਾਖੰਡ ‘ਚ ਬਰਫਬਾਰੀ ਦਾ ਅਸਰ ਹੁਣ ਮੈਦਾਨੀ ਇਲਾਕਿਆਂ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ,ਮੌਸਮ ਵਿਭਾਗ ਦਾ ਮੰਨਣਾ ਹੈ,ਕਿ ਆਉਣ ਵਾਲੇ ਕੁਝ ਦਿਨਾਂ ‘ਚ ਘੱਟੋ-ਘੱਟ ਤਾਪਮਾਨ ‘ਚ ਗਿਰਾਵਟ ਆਵੇਗੀ,ਪਹਾੜਾਂ ਵਿੱਚ ਹੋਈ ਬਰਫ਼ਬਾਰੀ ਕਾਰਨ ਪੰਜਾਬ (Punjab Weather Update) ਵਿੱਚ ਘੱਟੋ-ਘੱਟ ਤਾਪਮਾਨ ਆਮ ਨਾਲੋਂ 1.7 ਡਿਗਰੀ ਘੱਟ ਦਰਜ ਕੀਤਾ ਗਿਆ ਹੈ,ਪਿਛਲੇ ਮਹੀਨੇ ਰਾਤ ਦਾ ਤਾਪਮਾਨ ਜੋ 8 ਡਿਗਰੀ ਦੇ ਆਸ-ਪਾਸ ਰਿਕਾਰਡ ਕੀਤਾ ਜਾ ਰਿਹਾ ਸੀ,ਹੁਣ 5 ਡਿਗਰੀ ਦੇ ਆਸ-ਪਾਸ ਰਿਕਾਰਡ ਕੀਤਾ ਜਾ ਰਿਹਾ ਹੈ,ਦਿਨ ਵੇਲੇ ਚੰਗੀ ਧੁੱਪ ਹੈ,ਪਰ ਰਾਤਾਂ ਠੰਢੀਆਂ ਹੋ ਰਹੀਆਂ ਹਨ।