ਹਿਮਾਚਲ ਪ੍ਰਦੇਸ਼ ’ਚ ਬਰਫ਼ਬਾਰੀ ਅਤੇ ਮੀਂਹ ਜਾਰੀ,ਚਾਰ ਨੈਸ਼ਨਲ ਹਾਈਵੇ ਸਮੇਤ 645 ਸੜਕਾਂ ਬੰਦ
Shimla,05 Feb,2024,(Bol Punjab De):- ਹਿਮਾਚਲ ਪ੍ਰਦੇਸ਼ ’ਚ ਬਰਫ਼ਬਾਰੀ ਅਤੇ ਮੀਂਹ ਜਾਰੀ ਹੈ, ਜਿਸ ਕਾਰਨ ਆਮ ਲੋਕਾਂ ਦੇ ਜੀਵਨ ’ਤੇ ਅਸਰ ਪਿਆ ਹੈ। ਚਾਰ ਨੈਸ਼ਨਲ ਹਾਈਵੇ (Four National Highways) ਸਮੇਤ 645 ਸੜਕਾਂ ਗੱਡੀਆਂ ਦੀ ਆਵਾਜਾਈ ਲਈ ਬੰਦ ਕਰ ਦਿਤੀਆਂ ਗਈਆਂ ਹਨ।ਪਿਛਲੇ 24 ਘੰਟਿਆਂ ’ਚ ਚਿਰਗਾਓਂ ’ਚ 35 ਸੈਂਟੀਮੀਟਰ, ਖਦਰਾਲਾ ’ਚ 30 ਸੈਂਟੀਮੀਟਰ, ਮਨਾਲੀ ’ਚ 23.6 ਸੈਂਟੀਮੀਟਰ, ਨਾਰਕੰਡਾ ’ਚ 20 ਸੈਂਟੀਮੀਟਰ, ਗੋਂਡਲਾ ’ਚ 16.5 ਸੈਂਟੀਮੀਟਰ, ਕੇਲੌਂਗ ’ਚ 15.2 ਸੈਂਟੀਮੀਟਰ, ਸ਼ਿਲਾਰੂ ’ਚ 15 ਸੈਂਟੀਮੀਟਰ, ਸਾਂਗਲਾ ’ਚ 8.2 ਸੈਂਟੀਮੀਟਰ, ਕੁਕੁਮਸੇਰੀ ’ਚ 7.1 ਸੈਂਟੀਮੀਟਰ, ਕਲਪਾ ’ਚ 7 ਸੈਂਟੀਮੀਟਰ ਅਤੇ ਸ਼ਿਮਲਾ ’ਚ 2 ਸੈਂਟੀਮੀਟਰ ਬਰਫ਼ਬਾਰੀ ਹੋਈ। ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਨੇ ਇਹ ਜਾਣਕਾਰੀ ਦਿਤੀ। ਕੇਂਦਰ ਨੇ ਕਿਹਾ ਕਿ ਸੂਬੇ ਦੀ ਰਾਜਧਾਨੀ ਸ਼ਿਮਲਾ ’ਚ 242, ਲਾਹੌਲ ਅਤੇ ਸਪੀਤੀ ’ਚ 157, ਕੁਲੂ ’ਚ 93, ਚੰਬਾ ’ਚ 61 ਅਤੇ ਮੰਡੀ ਜ਼ਿਲ੍ਹਿਆਂ ’ਚ 51 ਸੜਕਾਂ ਬੰਦ ਕਰ ਦਿਤੀਆਂ ਗਈਆਂ ਹਨ।