ਹਰਿਆਣਾ ਵਿਧਾਨ ਸਭਾ ਦਾ ਬਜਟ ਸੈਸ਼ਨ 20 ਫਰਵਰੀ ਤੋਂ ਸ਼ੁਰੂ ਹੋਵੇਗਾ
Chandigarh, 30 January 2024,(Bol Punjab De):- ਹਰਿਆਣਾ ਵਿਧਾਨ ਸਭਾ (Haryana Vidhan Sabha) ਦਾ ਅਗਾਮੀ ਬਜਟ ਸੈਸ਼ਨ 20 ਫਰਵਰੀ, 2024 ਤੋਂ ਸ਼ੁਰੂ ਹੋਵੇਗਾ,ਇਹ ਜਾਣਕਾਰੀ ਸਕੂਲ ਸਿਖਿਆ ਮੰਤਰੀ ਸ੍ਰੀ ਕੰਵਰ ਪਾਲ (School Education Minister Mr. Kanwar Pal) ਜੋ ਸੰਸਦੀ ਕਾਰਜ ਮੰਤਰੀ ਵੀ ਹਨ ਨੇ ਅੱਜ ਹਰਿਆਣਾ ਕੈਬਨਿਟ ਦੀ ਮੀਟਿੰਗ ਵਿਚ ਲਏ ਗਏ ਮਹਤੱਵਪੂਰਨ ਫੈਸਲਿਆਂ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰਦੇ ਹੋਏ ਦਿੱਤੀ,ਉਨ੍ਹਾਂ ਨੇ ਦਸਿਆ ਕਿ ਕੈਬਨਿਟ ਦੀ ਮੀਟਿੰਗ ਤੋਂ ਪਹਿਲਾਂ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਦੇ ਸ਼ਹੀਦਾਂ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਰੱਖਿਆ ਗਿਆ,ਮੀਟਿੰਗ ਵਿਚ ਕੀਤੇ ਗਏ ਮਹਤੱਵਪੂਰਨ ਫੈਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਸ੍ਰੀ ਕੰਵਰ ਪਾਲ ਨੇ ਦਸਿਆ ਕਿ ਸ਼ਹੀਦਾਂ ਦੇ 18 ਆਸ਼ਰਿਤਾਂ ਨੂੰ ਨੌਕਰੀ ਦੇਣ ਦੀ ਮੰਜੂਰੀ ਪ੍ਰਦਾਨ ਕੀਤੀ ਹੈ,ਜੋ ਕਿੰਨ੍ਹੀ ਕਾਰਨਾਂ ਨਾਲ ਸਮੇਂ ‘ਤੇ ਨੌਕਰੀ ਲਈ ਬਿਨੈ ਨਹੀਂ ਕਰ ਸਕੇ,ਉਨ੍ਹਾਂ ਨੇ ਦਸਿਆ ਕਿ ਇਸੀ ਤਰ੍ਹਾ ਕਿਸਾਨ ਨੂੰ ਆਪਣਾ ਖੇਤ ਤੋਂ ਖੁਦ ਦੇ ਵਰਤੋ ਲਈ ਭਰਤ ਤਹਿਤ ਚੁੱਕੀ ਜਾਣ ਵਾਲੀ ਮਿੱਟੀ ਦੀ ਰਾਇਲਟੀ 200 ਰੁਪਏ ਹੁਣ ਨਹੀਂ ਦੇਣੀ ਹੋਵੇਗੀ ਅਤੇ ਨਾ ਹੀ ਸਰਕਾਰੀ ਦਫਤਰ ਵਿਚ ਜਾਣ ਦੀ ਜਰੂਰ ਹੋਵੇਗੀ,ਉਨ੍ਹਾਂ ਨੂੰ ਮੇਰੀ ਫਸਲ ਮੇਰਾ ਬਿਊਰਾ ਪੋਰਟਲ ‘ਤੇ ਜਾਣਕਾਰੀ ਅਪਲੋਡ ਕਰਨੀ ਹੋਵੇਗੀ।