ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਡਟੇ ਭਾਨੇ ਸਿੱਧੂ ਦੇ ਹੱਕ ਵਿੱਚ
Barnala,29 Jan,(Bol Punjab De):- ਪਿਛਲੇ ਦਿਨੀਂ ਪੰਜਾਬ ਪੁਲਿਸ (Punjab Police) ਵੱਲੋਂ ਕਈ ਪਰਚੇ ਪਾ ਕੇ ਗ੍ਰਿਫਤਾਰ ਕੀਤੇ ਗਏ ਭਾਨੇ ਸਿੱਧੂ ਦੇ ਹੱਕ ਵਿੱਚ ਜਿੱਥੇ ਕਈ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਹੋਰ ਇਨਸਾਫ ਪਸੰਦ ਲੋਕ ਖੜਨ ਲੱਗੇ ਹਨ ਓਥੇ ਹੁਣ ਵੱਖ-ਵੱਖ ਕਈ ਰਾਜਨੀਤਕ ਪਾਰਟੀਆਂ ਦੇ ਆਗੂ ਵੀ ਭਾਨੇ ਸਿੱਧੂ ਦੇ ਹੱਕ ਵਿੱਚ ਡਟ ਰਹੇ ਹਨ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਬਾਅਦ ਹੁਣ ਲੋਕ ਸਭਾ ਹਲਕਾ ਸੰਗਰੂਰ ਦੇ ਸਾਂਸਦ ਤੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (Sromani Akali Dal Amritsar) ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਭਾਨੇ ਸਿੱਧੂ ਦੇ ਹੱਕ ਵਿੱਚ ਆਣ ਡਟੇ ਹਨ,ਸਰਦਾਰ ਸਿਮਰਨਜੀਤ ਸਿੰਘ ਮਾਨ (Sardar Simranjit Singh Mann) ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Punjab Chief Minister Bhagwant Singh Mann) ਨੂੰ ਟਵੀਟ ਕਰਦਿਆਂ ਕਿਹਾ ਹੈ ਕੇ ਸਰਕਾਰੀ ਧੱਕੇਸ਼ਾਹੀ ਅਤੇ ਜਬਰ ਨੂੰ ਫੌਰੀ ਤੌਰ ਤੇ ਬੰਦ ਕਰਕੇ ਨੌਜਵਾਨ ਭਾਨੇ ਸਿੱਧੂ ਨੂੰ ਰਿਹਾਅ ਕਰਨ ਅਤੇ ਉਸ ਤੇ ਕੀਤੇ ਜੁਲਮ ਦੀ ਤਫਤੀਸ਼ ਕਰਵਾਉਣ,ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਅੱਗੇ ਲਿਖਿਆ ਹੈ ਕੇ ਨਹੀ ਤਾਂ ਪੰਜਾਬ ਵਿੱਚ ਬਣ ਰਹੇ ਵਿਸਫੋਟਕ ਮਹੌਲ ਲਈ ਪੰਜਾਬ ਸਰਕਾਰ (Punjab Govt) ਖੁਦ ਜਿੰਮੇਵਾਰ ਹੋਵੇਗੀ।
ਜਿਕਰਯੋਗ ਹੈ ਕੇ ਭਾਨਾ ਸਿੱਧੂ (Bhana Sidhu) ਇਕ ਸੰਘਰਸ਼ਸ਼ੀਲ ਨੌਜਵਾਨ ਹੈ ਤੇ ਉਹ ਜਿਥੇ ਦੱਬੇ ਕੁਚਲੇ ਲੋਕਾਂ ਦੇ ਨਾਲ ਖੜਦਾ ਸੀ ਓਥੇ ਉਹ ਟਰੈਵਲ ਏਜੰਟਾਂ ਦੇ ਹੱਥੋਂ ਠੱਗੇ ਗਏ ਲੋਕਾਂ ਦੀ ਆਵਾਜ ਵੀ ਬਣਦਾ ਸੀ ਤੇ ਏਜੰਟਾਂ ਕੋਲੋਂ ਸੰਘਰਸ਼ ਕਰਕੇ ਲੋਕਾਂ ਦੇ ਪੈਸੇ ਵਾਪਸ ਕਰਵਾਉਂਦਾ ਸੀ,ਭਾਨਾ ਸਿੱਧੂ ਪੰਜਾਬ ਦੀ ਸਰਕਾਰ ਨੂੰ ਕਈ ਵਾਰ ਗਲਤ ਕੰਮ ਹੋਣ ਤੇ ਨਸੀਹਤਾਂ ਵੀ ਪਾਉਂਦਾ ਰਹਿੰਦਾ ਸੀ, ਜਿਸ ਕਾਰਨ ਪੰਜਾਬ ਸਰਕਾਰ (Punjab Govt) ਨੇ ਅੱਜ ਉਸ ਤੇ ਕਈ ਨਜਾਇਜ ਪਰਚੇ ਪਾ ਕੇ ਉਸ ਨੂੰ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ ਤੇ ਇਨਸਾਫ ਪਸੰਦ ਲੋਕਾਂ ਵੱਲੋਂ ਉਸ ਨੂੰ ਰਿਹਾਅ ਕਰਵਾਉਣ ਲਈ ਜਮੀਨੀ ਪੱਧਰ ਉੱਪਰ ਅਤੇ ਸ਼ੋਸ਼ਲ ਮੀਡੀਆ (Social Media) ਰਾਹੀਂ ਸੰਘਰਸ਼ ਵਿੱਢਿਆ ਹੋਇਆ ਹੈ।