ਗਾਇਕ ਬੀ ਪਰਾਕ ਦੇ ਪ੍ਰੋਗਰਾਮ ‘ਚ ਡਿੱਗੀ ਸਟੇਜ
New Delhi,28 Jan,(Bol Punjab De):- ਦਿੱਲੀ ਦੇ ਕਾਲਕਾ ਮੰਦਿਰ (Kalka Temple) ‘ਚ ਬੀਤੀ ਰਾਤ ਜਾਗਰਣ ਦੌਰਾਨ ਸਟੇਜ ਡਿੱਗਣ ਕਰ ਕੇ ਵੱਡਾ ਹਾਦਸਾ ਵਾਪਰ ਗਿਆ,ਇਸ ਹਾਦਸੇ ਵਿਚ ਕਈ ਲੋਕ ਸਟੇਜ ਹੇਠਾਂ ਦਬ ਗਏ,ਇਸ ਜਾਗਰਣ ‘ਚ ਗਾਇਕ ਬੀ ਪਰਾਕ (Singer B Parak) ਪਹੁੰਚੇ ਹੋਏ ਸਨ ਅਤੇ ਉਨ੍ਹਾਂ ਨੂੰ ਦੇਖਣ ਲਈ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋਏ ਸਨ,ਇਸ ਦੌਰਾਨ ਕਰੀਬ ਸਾਢੇ 12 ਵਜੇ ਜਦੋਂ ਗਾਇਕ ਬੀ ਪਰਾਕ (Singer B Parak) ਨੇ ਸਟੇਜ ‘ਤੇ ਆਪਣਾ ਸ਼ੋਅ ਸ਼ੁਰੂ ਕੀਤਾ ਤਾਂ ਸਟੇਜ ਡਿੱਗ ਗਈ ਅਤੇ ਇਹ ਹਾਦਸਾ ਵਾਪਰ ਗਿਆ,27-28 ਜਨਵਰੀ ਦੀ ਦਰਮਿਆਨੀ ਰਾਤ ਨੂੰ ਕਾਲਕਾਜੀ ਮੰਦਰ ਵਿਖੇ ਜਾਗਰਣ ਦੌਰਾਨ ਸਟੇਜ ਡਿੱਗਣ ਕਾਰਨ 17 ਵਿਅਕਤੀ ਜ਼ਖ਼ਮੀ ਹੋ ਗਏ ਅਤੇ ਇੱਕ ਮਹਿਲਾ ਦੀ ਮੌਤ ਹੋ ਗਈ,ਹਾਲਾਂਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲੋੜੀਂਦਾ ਸਟਾਫ਼ ਤਾਇਨਾਤ ਕੀਤਾ ਗਿਆ ਸੀ।
ਤਕਰੀਬਨ 1500-1600 ਲੋਕਾਂ ਦਾ ਇਕੱਠ ਸੀ,ਜਦੋਂ ਗਾਇਕ ਬੀ ਪਰਾਕ ਸਟੇਜ ‘ਤੇ ਪਹੁੰਚੇ ਤਾਂ ਲੋਕਾਂ ਦਾ ਉਤਸ਼ਾਹ ਵਧਦਾ ਹੀ ਜਾ ਰਿਹਾ ਸੀ ਅਤੇ ਲੋਕਾਂ ਦੀ ਭਾਰੀ ਭੀੜ ਸਟੇਜ ਵੱਲ ਵਧਣ ਲੱਗੀ,ਜਿਸ ਕਾਰਨ ਇਹ ਹਾਦਸਾ ਵਾਪਰ ਗਿਆ,ਇਸ ਹਾਦਸੇ ਵਿਚ ਕਈ ਲੋਕ ਸਟੇਜ ਦੇ ਹੇਠਾਂ ਦੱਬ ਗਏ।ਫਾਇਰ ਬ੍ਰਿਗੇਡ (Fire Brigade) ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ,ਇਸ ਹਾਦਸੇ ‘ਚ 17 ਲੋਕ ਜ਼ਖਮੀ ਹੋ ਗਏ,ਕਰੀਬ 45 ਸਾਲ ਦੀ ਇਕ ਔਰਤ ਨੂੰ ਮੈਕਸ ਹਸਪਤਾਲ ‘ਚ ਮ੍ਰਿਤਕ ਲਿਆਂਦਾ ਗਿਆ,ਜਿਸ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ,ਦੋ ਲੋਕ ਉਸ ਨੂੰ ਆਟੋ ਵਿੱਚ ਹਸਪਤਾਲ ਲੈ ਗਏ,ਮ੍ਰਿਤਕ ਦੀ ਪਛਾਣ ਲਈ ਯਤਨ ਕੀਤੇ ਜਾ ਰਹੇ ਹਨ,ਕਰਾਈਮ ਟੀਮ ਨੇ ਮੌਕੇ ਦਾ ਦੌਰਾ ਕੀਤਾ,ਬਾਕੀ ਸਾਰੇ ਜ਼ਖਮੀਆਂ ਦੀ ਹਾਲਤ ਸਥਿਰ ਹੈ,ਕਈਆਂ ਨੂੰ ਫ੍ਰੈਕਚਰ ਦੀਆਂ ਸੱਟਾਂ ਲੱਗੀਆਂ ਹਨ,ਇਸ ਮਾਮਲੇ ਵਿੱਚ ਪ੍ਰਬੰਧਕਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 337/304ਏ/188 ਤਹਿਤ ਕੇਸ ਦਰਜ ਕੀਤਾ ਜਾ ਰਿਹਾ ਹੈ।