Punjab

Punjab Police ਵਿਚ ਇਕੱਠਿਆਂ ਕੀਤਾ 91 ਤਬਾਦਲੇ

Chandigarh,25 Jan,(Bol Punjab De):- ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਨੇ ਪੰਜਾਬ ਦੇ ਪੁਲਿਸ ਵਿਭਾਗ (Police Department) ਵਿਚ ਇੱਕ ਵਾਰ ਫਿਰ ਵੱਡਾ ਫੇਰਬਦਲ ਕੀਤਾ ਹੈ,ਪੰਜਾਬ ਸਰਕਾਰ (Punjab Govt) ਨੇ ਇੱਕੋ ਸਮੇਂ 91 ਆਈਪੀਐਸ-ਪੀਪੀਐਸ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ,ਇਸ ਨਾਲ ਪੰਜਾਬ ਨੂੰ ਆਪਣੀ ਪਹਿਲੀ ਸੜਕ ਸੁਰੱਖਿਆ ਫੋਰਸ ਦਾ ਐਸ.ਐਸ.ਪੀ. (SSP) ਵੀ ਮਿਲ ਗਿਆ ਹੈ,ਦਰਅਸਲ ਗਗਨ ਅਜੀਤ ਸਿੰਘ ਨੂੰ ਇਹ ਅਹੁਦਾ ਦਿੱਤਾ ਗਿਆ ਹੈ,ਆਈਪੀਐਸ ਆਰਐਨ ਢੋਕੇ ਨੂੰ ਸਪੈਸ਼ਲ ਡੀਜੀਪੀ ਇੰਟਰਨਲ ਸਕਿਊਰਿਟੀ ਦਾ ਪੂਰਾ ਚਾਰਜ ਦਿੱਤਾ ਗਿਆ ਹੈ ਜਦੋਂਕਿ ਇਸ ਤੋਂ ਪਹਿਲਾਂ ਉਨ੍ਹਾਂ ਕੋਲ ਈਡੀ ਮਾਈਨਿੰਗ ਦਾ ਚਾਰਜ ਵੀ ਸੀ,ਇਸ ਦੇ ਨਾਲ ਹੀ ਆਈਪੀਐਸ ਮਨਦੀਪ ਸਿੰਘ ਸਿੱਧੂ ਨੂੰ ਡੀਆਈਜੀ ਪ੍ਰਸ਼ਾਸਨ ਦਾ ਚਾਰਜ ਦੇ ਕੇ ਆਈਆਰਬੀ (IRB) ਦਾ ਚਾਰਜ ਦਿੱਤਾ ਗਿਆ ਹੈ,ਜੇ. ਏਲੇਨਚਾਜਿਅਨ ਹੁਣ ਡੀਆਈਜੀ ਕਾਊਂਟਰ ਇੰਟੈਲੀਜੈਂਸ ਦਾ ਕੰਮ ਦੇਖਣਗੇ,ਅਲਕਾ ਮੀਨਾ ਨੂੰ ਏਆਈਜੀ ਹੈੱਡਕੁਆਰਟਰ ਇੰਟੈਲੀਜੈਂਸ ਤੋਂ ਡੀਆਈਜੀ ਪਰਸਨਲ ਦੀ ਨੌਕਰੀ ਦਿੱਤੀ ਗਈ ਹੈ,ਇਸ ਦੌਰਾਨ ਆਲਮ ਵਿਜੇ ਸਿੰਘ ਨੂੰ ਡੀਸੀਪੀ ਲਾਅ ਐਂਡ ਆਰਡਰ ਅੰਮ੍ਰਿਤਸਰ ਨਿਯੁਕਤ ਕੀਤਾ ਗਿਆ ਹੈ,ਇਸ ਦੇ ਨਾਲ ਹੀ ਸੌਮਿਆ ਮਿਸ਼ਰਾ ਨੂੰ ਜੁਆਇੰਟ ਸੀਪੀ ਲੁਧਿਆਣਾ ਤੋਂ ਐਸਐਸਪੀ ਫ਼ਿਰੋਜ਼ਪੁਰ ਲਾਇਆ ਗਿਆ ਹੈ।

 

Related Articles

Leave a Reply

Your email address will not be published. Required fields are marked *

Back to top button