ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਖੰਨਾ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਉਸ ਨੂੰ ਮੁਅੱਤਲ ਕਰ ਦਿੱਤਾ
Chandigarh,24 Jan,(Bol Punjab De):- ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Education Minister Harjot Singh Bains) ਨੇ ਖੰਨਾ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਬੀਪੀਈਓ) ਅਵਤਾਰ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਉਸ ਨੂੰ ਮੁਅੱਤਲ ਕਰ ਦਿੱਤਾ ਹੈ,ਬੀਪੀਈਓ (BPEO) ਖ਼ਿਲਾਫ਼ ਸਰੀਰਕ ਸ਼ੋਸ਼ਣ ਦੀਆਂ ਸ਼ਿਕਾਇਤਾਂ ਦੀ ਜਾਂਚ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ,ਮੁਅੱਤਲੀ ਦੌਰਾਨ ਇਸ ਦਾ ਮੁੱਖ ਦਫ਼ਤਰ ਜ਼ਿਲ੍ਹਾ ਸਿੱਖਿਆ ਐਲੀਮੈਂਟਰੀ ਦਫ਼ਤਰ ਪਠਾਨਕੋਟ ਵਿਖੇ ਰੱਖਿਆ ਗਿਆ ਹੈ।
ਬਲਾਕ ਖੰਨਾ-2 ਦੇ ਸਮੂਹ ਸਕੂਲਾਂ ਦੇ ਮੁਖੀਆਂ ਨੇ ਸਾਂਝੀ ਸ਼ਿਕਾਇਤ ਭੇਜੀ ਸੀ,ਜਿਸ ਵਿੱਚ ਬੀਪੀਈਓ (BPEO) ’ਤੇ ਗੰਭੀਰ ਦੋਸ਼ ਲਾਏ ਗਏ,ਇੱਥੋਂ ਤੱਕ ਕਿ ਮਹਿਲਾ ਅਧਿਆਪਕਾਂ ਦੇ ਸਰੀਰਕ ਸ਼ੋਸ਼ਣ ਦੇ ਵੀ ਦੋਸ਼ ਲੱਗੇ ਸਨ,ਸ਼ਿਕਾਇਤ ‘ਚ ਇਹ ਵੀ ਕਿਹਾ ਗਿਆ ਸੀ ਕਿ ਨਵੇਂ ਸਾਲ ‘ਤੇ ਇਕ ਮਹਿਲਾ ਅਧਿਆਪਕ ਨੂੰ ਵ੍ਹਾਟਸਐਪ ‘ਤੇ ਇਤਰਾਜ਼ਯੋਗ ਸੰਦੇਸ਼ ਭੇਜੇ ਗਏ ਸਨ,ਜਿਸ ਦਾ ਸਕਰੀਨ ਸ਼ਾਟ ਵੀ ਵਿਭਾਗ ਨੂੰ ਭੇਜਿਆ ਗਿਆ ਸੀ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Education Minister Harjot Singh Bains) ਨੇ ਆਪਣੇ ਪੱਧਰ ‘ਤੇ ਖੰਨਾ ਬਲਾਕ ਤੋਂ ਫੀਡਬੈਕ ਲਈ,ਕੁਝ ਅਧਿਆਪਕਾਂ ਨਾਲ ਗੁਪਤ ਗੱਲ ਕੀਤੀ, ਸਾਰਿਆਂ ਨੇ ਅਵਤਾਰ ਸਿੰਘ ਦੀ ਕਾਰਜਸ਼ੈਲੀ ‘ਤੇ ਸਵਾਲ ਉਠਾਏ ਅਤੇ ਮੰਤਰੀ ਨੂੰ ਸਰੀਰਕ ਸ਼ੋਸ਼ਣ ਬਾਰੇ ਵੀ ਦੱਸਿਆ,ਇਸ ਤੋਂ ਬਾਅਦ ਮੰਤਰੀ ਨੇ ਬੀਪੀਈਓ (BPEO) ਨੂੰ ਸਸਪੈਂਡ ਕਰ ਦਿੱਤਾ।
ਮੁਅੱਤਲ ਕਰਨ ਦੇ ਨਾਲ,ਖੰਨਾ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਬੀਪੀਈਓ) (BPEO) ਅਵਤਾਰ ਸਿੰਘ ਨੂੰ ਸਜ਼ਾ ਵਜੋਂ 250 ਕਿਲੋਮੀਟਰ ਦੂਰ ਉਸ ਦੇ ਮੌਜੂਦਾ ਸਟੇਸ਼ਨ ਅਤੇ ਗ੍ਰਹਿ ਜ਼ਿਲ੍ਹੇ ਵਿੱਚ ਤਬਦੀਲ ਕਰ ਦਿੱਤਾ ਗਿਆ,ਹੁਣ ਮੁਅੱਤਲੀ ਦੌਰਾਨ ਅਵਤਾਰ ਸਿੰਘ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਪਠਾਨਕੋਟ ਦੇ ਦਫ਼ਤਰ ਵਿੱਚ ਤਾਇਨਾਤ ਕੀਤਾ ਜਾਵੇਗਾ।
ਇਹ ਇੱਕ ਤਰ੍ਹਾਂ ਦੀ ਸਜ਼ਾ ਹੈ,ਦੂਜੇ ਪਾਸੇ ਮੁਅੱਤਲ ਬੀਪੀਈਓ ਅਵਤਾਰ ਸਿੰਘ (BPEO Avtar Singh) ਨੇ ਕਿਹਾ ਕਿ ਉਸ ’ਤੇ ਝੂਠੇ ਦੋਸ਼ ਲਾਏ ਜਾ ਰਹੇ ਹਨ,ਉਹ ਯੂਨੀਅਨ ਦੀ ਲੜਾਈ ਦਾ ਸ਼ਿਕਾਰ ਹੋਏ ਹਨ,ਯੂਨੀਅਨ ਦੇ ਨੁਮਾਇੰਦਿਆਂ ਨੇ ਮਿਲ ਕੇ ਉਸ ਖ਼ਿਲਾਫ਼ ਇਹ ਕਾਰਵਾਈ ਕੀਤੀ ਹੈ,ਉਹ ਨਿੱਜੀ ਤੌਰ ‘ਤੇ ਡਾਇਰੈਕਟਰ ਅਤੇ ਸਿੱਖਿਆ ਮੰਤਰੀ (Education Minister) ਨੂੰ ਮਿਲ ਕੇ ਆਪਣਾ ਪੱਖ ਰੱਖਣਗੇ।