Punjab

ਕੋਟਕਪੂਰਾ ਗੋਲੀਕਾਂਡ: ਬੇਅਦਬੀ ਮਾਮਲਿਆਂ ਸਬੰਧੀ ਅਦਾਲਤ ਵਿਚ ਟਰਾਇਲ ਸ਼ੁਰੂ ਹੋਣ ਨਾਲ ਇਨਸਾਫ਼ ਦੀ ਆਸ ਬੱਝੀ

Bargari,21 Jan,(Bal Punjab De):- 12 ਅਕਤੂਬਰ 2015 ਨੂੰ ਬਰਗਾੜੀ (Bargari) ਵਿਖੇ ਵਾਪਰੇ ਬੇਦਅਬੀ ਕਾਂਡ ਦਾ ਇਨਸਾਫ ਮੰਗ ਰਹੀ ਸ਼ਾਂਤਮਈ ਧਰਨੇ ’ਤੇ ਬੈਠੀ ਸੰਗਤ ਉੱਪਰ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਢਾਹੇ ਗਏ ਪੁਲਸੀਆ ਤਸ਼ੱਦਦ ਦੇ ਮਾਮਲੇ ’ਚ ਵੱਖ-ਵੱਖ ਸਮੇਂ ਜਾਂਚ ਕਮਿਸ਼ਨਾਂ ਤੇ ਐਸਆਈਟੀ (SIT) ਦਾ ਗਠਨ ਹੋਇਆ ਤੇ ਹੁਣ ਐਸਆਈਟੀ ਵਲੋਂ 23 ਜਨਵਰੀ ਨੂੰ ਕੋਟਕਪੂਰਾ ਗੋਲੀਕਾਂਡ (Kotakpura Shooting Incident) ਦੀ ਸਟੇਟਸ ਰਿਪੋਰਟ ਅਦਾਲਤ ਵਿਚ ਪੇਸ਼ ਕੀਤੀ ਜਾਵੇਗੀ,ਸ਼ਨਿਚਰਵਾਰ ਨੂੰ ਫ਼ਰੀਦਕੋਟ ਅਦਾਲਤ ਵਿਚ ਹੋਈ ਸੁਣਵਾਈ ਦੌਰਾਨ ਮੁਲਜ਼ਮ ਸੁਹੇਲ ਸਿੰਘ ਬਰਾੜ ਖ਼ੁਦ ਅਦਾਲਤ ਵਿਚ ਪੇਸ਼ ਹੋਏ,ਜਦਕਿ ਹੋਰ ਮੁਲਜ਼ਮਾਂ ਨੇ ਵੀਡੀਉ ਕਾਨਫ਼ਰੰਸ (Video Conference) ਰਾਹੀਂ ਹਾਜ਼ਰੀ ਲਵਾਈ,ਉਕਤ ਮਾਮਲਿਆਂ ਸਬੰਧੀ ਅਦਾਲਤ ਵਿਚ ਟਰਾਇਲ ਸ਼ੁਰੂ ਹੋ ਚੁਕੇ ਹਨ ਅਤੇ ਇਸ ਮਾਮਲੇ ਦੀ ਅਗਲੀ ਸੁਣਵਾਈ 29 ਫ਼ਰਵਰੀ ਨੂੰ ਹੋਣੀ ਹੈ।

ਜ਼ਿਕਰਯੋਗ ਹੈ ਕਿ ਬੇਅਦਬੀ ਮਾਮਲਿਆਂ ਦੇ ਇਨਸਾਫ ਲਈ ਰੋਸ ਪ੍ਰਦਰਸ਼ਨ, ਮੁਜਾਹਰੇ, ਧਰਨੇ ਅਤੇ ਦਿਨ ਰਾਤ ਦੇ ਮੋਰਚੇ ਲੱਗੇ, ਚੌਥੇ ਮੁੱਖ ਮੰਤਰੀ ਤੋਂ ਇਨਸਾਫ ਦੀ ਆਸ ਬੱਝੀ, ਪਹਿਲਾਂ ਅਕਾਲੀ-ਭਾਜਪਾ ਗਠਜੋੜ ਸਰਕਾਰ ਮੌਕੇ ਉਕਤ ਮੰਦਭਾਗੀਆਂ ਘਟਨਾਵਾਂ ਵਾਪਰੀਆਂ, ਫਿਰ ਕਾਂਗਰਸ ਸਰਕਾਰ ਦੌਰਾਨ ਕੈਪਟਨ ਅਤੇ ਚੰਨੀ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਬੇਅਦਬੀ ਮਾਮਲਿਆਂ ਦੇ ਇਨਸਾਫ ਦੇ ਵੱਡੇ-ਵੱਡੇ ਦਾਅਵੇ ਤੇ ਵਾਅਦੇ ਕਰਦੇ ਰਹੇ ਪਰ ਕੋਈ ਇਨਸਾਫ ਨਾ ਮਿਲਿਆ ਤਾਂ ਪੀੜਤ ਪ੍ਰਵਾਰਾਂ ਨੂੰ ਆਮ ਆਦਮੀ ਪਾਰਟੀ ਦੀ ਬਣਨ ਵਾਲੀ ਸਰਕਾਰ ਤੋਂ ਆਸ ਜਾਗੀ ਤੇ ਹੁਣ ਪੰਜਾਬ ਵਿਚ ਚੌਥੇ ਮੁੱਖ ਮੰਤਰੀ ਬਣਨ ਤੋਂ ਬਾਅਦ ਅਦਾਲਤ ਵਿਚ ਟਰਾਇਲ ਸ਼ੁਰੂ ਹੋਏ ਹਨ, ਜਿਸ ਤੋਂ ਪੀੜਤ ਪ੍ਰਵਾਰਾਂ, ਚਸ਼ਮਦੀਦ ਗਵਾਹਾਂ ਤੇ ਪੰਥਦਰਦੀਆਂ ਨੂੰ ਇਨਸਾਫ਼ ਦੀ ਆਸ ਬੱਝੀ ਹੈ,ਸਾਲ 2015 ਦੀ 14 ਅਕਤੂਬਰ ਨੂੰ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਕਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨਿਆਮੀਵਾਲਾ ਅਤੇ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਸਰਾਵਾਂ ਨੇ ਆਖਿਆ ਕਿ ਉਨ੍ਹਾਂ ਨੂੰ ਅਦਾਲਤ ’ਤੇ ਪੂਰਾ ਭਰੋਸਾ ਹੈ ਕਿ ਇਨਸਾਫ ਜ਼ਰੂਰ ਮਿਲੇਗਾ।

Related Articles

Leave a Reply

Your email address will not be published. Required fields are marked *

Back to top button