Jammu And Kashmir ਦੇ ਰਾਜੌਰੀ ‘ਚ ਸ਼ਹੀਦ ਹੋਣ ਵਾਲੇ ਪੰਜਾਬ ਦੇ ਸ਼ਹੀਦ ਜਵਾਨ ਅਜੈ ਸਿੰਘ ਦਾ ਸ਼ਨੀਵਾਰ ਨੂੰ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿਤਾ ਗਿਆ
Bol Punjab De:- ਜੰਮੂ-ਕਸ਼ਮੀਰ (Jammu And Kashmir) ਦੇ ਰਾਜੌਰੀ (Rajouri) ‘ਚ ਸ਼ਹੀਦ ਹੋਣ ਵਾਲੇ ਪੰਜਾਬ ਦੇ ਸ਼ਹੀਦ ਜਵਾਨ ਅਜੈ ਸਿੰਘ (Shaheed Jawan Ajay Singh) ਦਾ ਸ਼ਨੀਵਾਰ ਨੂੰ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿਤਾ ਗਿਆ,ਅਗਨੀਵੀਰ (Agnivir) ਨੂੰ ਉਸ ਦੇ ਪਿਤਾ ਚਰਨਜੀਤ ਸਿੰਘ ਨੇ ਅਗਨੀ ਦਿਤੀ,ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ,ਉਨ੍ਹਾਂ ਦੀ ਮ੍ਰਿਤਕ ਦੇਹ ਸ਼ਨੀਵਾਰ ਸਵੇਰੇ 10 ਵਜੇ ਉਨ੍ਹਾਂ ਦੇ ਜੱਦੀ ਪਿੰਡ ਰਾਮਗੜ੍ਹ ਸਰਦਾਰਾਂ (Village Ramgarh Sardars) ਵਿਖੇ ਪੁੱਜੀ,ਇਸ ਦੌਰਾਨ ਛੇ ਭੈਣਾਂ ਨੇ ਇਕਲੌਤੇ ਭਰਾ ਅਜੇ ਦੇ ਸਿਰ ‘ਤੇ ਭੈਣਾਂ ਨੇ ਸਿਹਰਾ ਸਜਾਇਆ, ਸ਼ਹੀਦ ਜਵਾਨ ਅਜੈ ਸਿੰਘ ਵੀਰਵਾਰ ਸਵੇਰੇ ਨੌਸ਼ਹਿਰਾ ਸੈਕਟਰ (Nowshera Sector) ‘ਚ ਬਾਰੂਦੀ ਸੁਰੰਗ ਦੇ ਧਮਾਕੇ ‘ਚ ਸ਼ਹੀਦ ਹੋ ਗਿਆ ਸੀ,ਸ਼ਹੀਦ ਅਜੈ ਸਿੰਘ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ 6 ਧੀਆਂ ਤੋਂ ਬਾਅਦ ਉਨ੍ਹਾਂ ਨੇ ਇਕ ਪੁੱਤਰ ਦੇਖਿਆ ਸੀ,ਉਹ ਆਪ ਮਿਹਨਤ ਕਰਦਾ ਸੀ,ਆਪਣੇ ਪੁੱਤਰ ਨੂੰ ਮਿਹਨਤ ਕਰਕੇ ਪਾਲਿਆ,ਪਤਨੀ ਵੀ ਕੰਮ ਕਰਦੀ ਸੀ,ਧੀਆਂ ਵੀ ਪ੍ਰਾਈਵੇਟ ਨੌਕਰੀਆਂ ਕਰਦੀਆਂ ਹਨ,ਪੁੱਤ 12ਵੀਂ ਪਾਸ ਕਰਕੇ ਫੌਜ ਵਿਚ ਭਰਤੀ ਹੋਇਆ,ਪ੍ਰਵਾਰ ਨੂੰ ਉਮੀਦ ਸੀ ਕਿ ਪੁੱਤਰ ਪਰਿਵਾਰ ਦਾ ਸਹਾਰਾ ਬਣੇਗਾ,ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਪੁੱਤ ਸ਼ਹੀਦ ਹੋ ਜਾਵੇਗਾ,ਸ਼ਹੀਦੀ ‘ਤੇ ਮਾਣ ਹੈ,ਪਰ ਪੁੱਤਰ ਦਾ ਗਮ ਕਦੇ ਭੁਲਾਇਆ ਨਹੀਂ ਜਾ ਸਕਦਾ।