ਚੰਡੀਗੜ੍ਹ ਮੇਅਰ ਚੋਣ ਤੋਂ ਪਹਿਲਾ ਬੀਜੇਪੀ ਨੂੰ ਵੱਡਾ ਝਟਕਾ,ਭਾਜਪਾ ਦਾ ਇੱਕ ਕੌਂਸਲਰ ਆਮ ਆਦਮੀ ਪਾਰਟੀ ‘ਚ ਸ਼ਾਮਿਲ
BolPunjabDe Buero
Chandigarh,13 Jan,(Bol Punjab De):- ਆਮ ਆਦਮੀ ਪਾਰਟੀ ਨੇ ਬੀਜੇਪੀ ਨੂੰ ਵੱਡਾ ਝਟਕਾ ਦਿੱਤਾ ਹੈ,ਦੱਸ ਦਈਏ ਕਿ ਭਾਜਪਾ ਕੌਂਸਲਰ ਗੁਰਚਰਨਜੀਤ ਕਾਲਾ ਆਮ ਆਦਮੀ ਪਾਰਟੀ (Aam Aadmi Party) ਵਿੱਚ ਸ਼ਾਮਲ ਹੋ ਗਏ ਹਨ,ਚੰਡੀਗੜ੍ਹ ਦੇ ਹੈਲੋ ਮਾਜਰਾ ਤੋਂ ਗੁਰਚਰਨਜੀਤ ਕਾਲਾ ਭਾਜਪਾ ਦੇ ਕੌਂਸਲਰ ਸਨ,ਦੱਸ ਦਈਏ ਕਿ ਅੱਜ ਕੌਂਸਲਰ ਦੇ ਪੁੱਤਰ ਨੇ ਚੰਡੀਗੜ੍ਹ ਦੇ ਸੈਕਟਰ 31 ਦੇ ਥਾਣੇ ਵਿੱਚ ਪਿਤਾ ਦੀ ਗੁਮਸ਼ੁਦਾ ਹੋਣ ਦੀ ਰਿਪੋਰਟ ਲਿਖਵਾਈ ਸੀ,ਰਿਪੋਰਟ ਮੁਤਾਬਕ ਕੌਂਸਲਰ ਪਿਛਲੇ 2-3 ਦਿਨਾਂ ਤੋਂ ਘਰ ਨਹੀਂ ਆਇਆ ਸੀ,ਹੁਣ ਇਸ ਮਾਮਲੇ ਵਿਚ ਨਵਾਂ ਮੋੜ ਆਇਆ ਹੈ,ਕੌਂਸਲਰ ਦੀ ਇਕ ਫੋਟੋ ਸਾਹਮਣੇ ਆਈ ਹੈ,ਜਿਸ ਵਿਚ ਕੌਂਸਲਰ (Councilor) ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਹਨ,ਹੁਣ ਇਸ ਮਾਮਲੇ ਵਿਚ ਨਵਾਂ ਮੋੜ ਆਇਆ ਹੈ,ਕੌਂਸਲਰ ਦੀ ਇਕ ਫੋਟੋ ਸਾਹਮਣੇ ਆਈ ਹੈ,ਜਿਸ ਵਿਚ ਕੌਂਸਲਰ ਆਮ ਆਦਮੀ ਪਾਰਟੀ (Councilor Aam Aadmi Party) ‘ਚ ਸ਼ਾਮਲ ਹੋ ਗਏ ਹਨ।
ਹੁਣ ਗੁਰਚਾਰਨਦਾਸ ਕਾਲਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ- “
ਮੇਰੇ ਪਰਿਵਾਰ ਨੂੰ ਗੁੰਮਰਾਹ ਕੀਤਾ ਗਿਆ ਹੈ, ਮੈਂ ਆਪਣੀ ਮਰਜ਼ੀ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਹਾਂ,ਮੇਰੇ ਤੇ ਕਿਸੀ ਵੀ ਕਿਸਮ ਦਾ ਦਬਾਅ ਨਹੀਂ ਹੈ,ਕਿਡਨੈਪਿੰਗ ਦੀ ਗੱਲ ਅਫ਼ਵਾਹ ਝੂਠ ਹੈ। “