ਸਰੀਰ ਦੇ ਵਧੇ ਹੋਏ ਯੂਰਿਕ ਐਸਿਡ ਨੂੰ ਬੈਲੇਂਸ ਕਰਨ ਲਈ ਅਲਸੀ ਦੇ ਬੀਜ ਵਰਤੋ
BolPunjabDe Buero
Uric Acid Control,(Bol Punjab De):- ਅਲਸੀ (Linseed) ਦੇ ਬੀਜ ਵਿਚ ਕਾਫੀ ਮਾਤਰਾ ਵਿਚ ਪ੍ਰੋਟੀਨ ਤੇ ਕਈ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ,ਇਹੀ ਪੋਸ਼ਕ ਤੱਤ ਸਰੀਰ ਵਿਚ ਵਧੇ ਹੋਏ,ਯੂਰਿਕ ਐਸਿਡ (Uric Acid) ਨੂੰ ਕੰਟਰੋਲ ਕਰਨ ਦਾ ਕੰਮ ਕਰਦੇ ਹਨ,ਅਲਸੀ ਦਾ ਸਵਨ ਤੁਸੀਂ ਦਿਨ ਵਿਚ ਇਕ ਵਾਰ ਤੇ ਦੁਪਹਿਰ ਦੇ ਭੋਜਨ ਦੇ ਬਾਅਦ ਹੀ ਕਰੋ,ਦੁਪਹਿਰ ਵਿਚ ਖਾਣਾ ਖਾਣ ਦੇ ਇਕ ਘੰਟੇ ਬਾਅਦ ਇਕ ਚੱਮਚ ਚਬਾ-ਚਬਾ ਕੇ ਖਾਓ,ਅਜਿਹਾ ਕਰਨ ਨਾਲ ਜਲਦ ਹੀ ਯੂਰਿਕ ਐਸਿਡ ਕੰਟਰੋਲ (Uric Acid Control) ਹੋ ਜਾਵੇਗਾ,ਅਲਸੀ ਵਿਚ ਕਾਫੀ ਮਾਤਰਾ ਵਿਚ ਫਾਈਬਰ ਹੁੰਦਾ ਹੈ ਜੋ ਖਾਣੇ ਨੂੰ ਜਲਦ ਡਾਇਜੈਸਟ (Digest) ਹੋਣ ਤੋਂ ਰੋਕਦਾ ਹੈ,ਇਸ ਦੇ ਨਾਲ ਹੀ ਸ਼ੂਗਰ ਦੇ ਮਰੀਜ਼ਾਂ ਨੂੰ ਹੋਣ ਵਾਲੀ ਥਕਾਵਟ ਨੂੰ ਵੀ ਦੂਰ ਕਰਨ ਵਿਚ ਮਦਦ ਕਰਦਾ ਹੈ।
ਸ਼ੂਗਰ ਦੇ ਮਰੀਜ਼ਾਂ ਅਲਸੀ ਦਾ ਕਾੜ੍ਹਾ ਬਣਾ ਕੇ ਪੀ ਸਕਦੇ ਹਨ,ਅਲਸੀ (Linseed) ਦੇ ਬੀਜ ਭਾਰ ਨੂੰ ਘਟਾਉਣ ਵਿਚ ਕਾਰਗਰ ਹਨ,ਇਸ ਵਿਚ ਭਰਪੂਰ ਮਾਤਰਾ ਵਿਚ ਫਾਈਬਰ ਤੇ ਪ੍ਰੋਟੀਨ ਹੁੰਦਾ ਹੈ,ਜੇਕਰ ਤੁਸੀਂ ਇਨ੍ਹਾਂ ਨੂੰ ਖਾਓਗੇ ਤਾਂ ਇਹ ਤੁਹਾਡੀ ਭੁੱਖ ਨੂੰ ਕੰਟਰੋਲ ਕਰਨ ਵਿਚ ਮਦਦ ਕਰੇਗਾ,ਬਹੁਤ ਹੀ ਘੱਟ ਲੋਕ ਇਸ ਗੱਲ ਨੂੰ ਜਾਣਦੇ ਹੋਣਗੇ ਕਿ ਅਲਸੀ ਵਿਚ ਮੌਜੂਦ ਫਾਈਬਰ ਪਾਚਣ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੰਦੀ ਹੈ,ਇਸ ਨਾਲ ਹਾਰਮੋਨ ਕੰਟਰੋਲ (Hormone Control) ਰਹਿੰਦਾ ਹੈ ਜੋ ਤੁਹਾਡੀ ਭੁੱਖ ਨੂੰ ਸ਼ਾਂਤ ਕਰਨ ਦਾ ਕੰਮ ਕਰਦਾ ਹੈ,ਲਿਹਾਜ਼ਾ ਤੁਹਾਡਾ ਪੇਟ ਭਰਿਆ-ਭਰਿਆ ਲੱਗਦਾ ਹੈ ਤੇ ਭਾਰ ਆਪਣੇ ਆਪ ਘਟਣ ਲੱਗਦਾ ਹੈ,ਅਲਸੀ ਵਿਚ ਭਰਪੂਰ ਮਾਤਰਾ ਵਿਚ ਓਮੈਗਾ 3 ਫੈਟੀ ਐਸਿਡ ਹੁੰਦਾ ਹੈ,ਇਹ ਧਮਨੀਆਂ ‘ਚ ਜਮ੍ਹਾ ਕੋਲੈਸਟ੍ਰਾਲ (Cholesterol) ਨੂੰ ਘੱਟ ਕਰਦਾ ਹੈ,ਜਿਸ ਨਾਲ ਦਿਲ ਸਿਹਤਮੰਦ ਰਹਿੰਦਾ ਹੈ।