ਅੱਜ ਮੁੱਖ ਮੰਤਰੀ Bhagwant Singh Mann ਨੇ 520 ਉਮੀਦਵਾਰਾਂ ਨੂੰ ਨੌਕਰੀ ਲਈ ਨਿਯੁਕਤੀ ਪੱਤਰ ਦਿੱਤਾ
BolPunjabDe Buero
Chandigarh,09 Jan,(Bol Punjab De):- ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਨੇ ਲਾਈਵ ਹੋ ਕੇ 520 ਉਮੀਦਵਾਰਾਂ ਨੂੰ ਨੌਕਰੀ ਲਈ ਨਿਯੁਕਤੀ ਪੱਤਰ ਦਿੱਤਾ,ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡਾ ਮਕਸਦ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ,ਕਿਹਾ ਕਿ ਸਾਨੂੰ ਪੈਰਿਸ ਜਾਂ ਕੈਲੇਫ਼ੋਰਨੀਆਂ ਦੀ ਲੋੜ ਨਹੀਂ,ਅਸੀਂ ਸਿਰਫ਼ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ,ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ,ਅਸੀਂ ਲੋਕਾਂ ਦੀਆਂ ਦੁਖ ਤਕਲੀਫ਼ਾਂ ਦੂਰ ਕਰਨ ਲਈ ਸੱਤਾ ਵਿਚ ਆਏ ਹਾਂ,ਪੰਜਾਬ ਵਿਚ ਵਿਰੋਧੀ ਪੂਰੀ ਤਰ੍ਹਾਂ ਖਾਲੀ ਹੋ ਚੁੱਕੇ ਹਨ,ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੇ ਤੋਂ ਪਹਿਲਾਂ ਵਾਲੇ ਸਿਰਫ਼ ਆਪਣੇ ਬਾਰੇ ਹੀ ਸੋਚਦੇ ਸਨ,ਲੋਕਾਂ ਬਾਰੇ ਤਾਂ ਸੋਚਦੇ ਹੀ ਨਹੀਂ ਸਨ।
ਨਾਲ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Today Chief Minister Bhagwant Singh Mann) ਕਿਹਾ ਕਿ ਖ਼ਾਲੀ ਡੱਬੇ ਇਸੇ ਲਈ ਖੜਕਦੇ ਹਨ,ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੈ ਹਰ ਰੋਜ਼ ਪੰਜਾਬ ਦੀ ਤਰੱਕੀ ਲਈ ਸਾਈਨ ਕਰਦਾ ਹੈ,ਕਿਹਾ ਕਿ ਅਸੀਂ ਪ੍ਰਾਈਵੇਟ ਥਰਮਲ ਪਲਾਂਟ ਖ਼ਰੀਦ ਕੇ ਸਰਕਾਰੀ ਕੀਤੇ,ਨਿਯੁਕਤੀ ਪੱਤਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ,ਇਹ ਤੁਹਾਡੀ ਪਹਿਲੀ ਨੌਕਰੀ ਹੈ,ਤੁਸੀ ਇਥੇ ਨਹੀਂ ਰੁਕਣਾ ਹੋਰ ਪੜ੍ਹੋ ਤੇ ਤਰੱਕੀ ਕਰੋ,ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਜਦੋਂ ਤੋਂ ਇਹ ਦਾਅਵਾ ਕਰਦੀ ਹੈ।
ਕਿ ਆਪਣੇ ਕਾਰਜਕਾਲ ਦੌਰਾਨ ਹੁਣ ਤੱਕ 40 ਹਜ਼ਾਰ ਅਸਾਮੀਆਂ ‘ਤੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ,ਇਸ ਦੇ ਨਾਲ ਹੀ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੋਈ ਕਿਸੇ ਵੀ ਭਰਤੀ ਵਿੱਚ ਕੋਈ ਖਾਮੀ ਸਾਹਮਣੇ ਨਹੀਂ ਆਈ ਹੈ,ਨਾਲ ਹੀ ਅਜੇ ਤੱਕ ਕਿਸੇ ਭਰਤੀ ਪ੍ਰਕਿਰਿਆ ਨੂੰ ਅਦਾਲਤ ਵਿੱਚ ਚੁਣੌਤੀ ਨਹੀਂ ਦਿੱਤੀ ਗਈ ਹੈ,ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਪਿਛਲੇ ਕੁਝ ਦਿਨਾਂ ਤੋਂ ਸੂਬੇ ਤੋਂ ਬਾਹਰ ਸਨ,ਇਸ ਦੌਰਾਨ ਉਹ ਆਂਧਰਾ ਪ੍ਰਦੇਸ਼ ਚਲਾ ਗਿਆ,ਉਥੇ ਹੀ ਉਨ੍ਹਾਂ ਨੇ ਗੁਜਰਾਤ ‘ਚ ਇਕ ਰੈਲੀ ‘ਚ ਹਿੱਸਾ ਲਿਆ,ਇਸ ਦੇ ਨਾਲ ਹੀ ਹੁਣ ਉਹ ਮੁੜ ਸੂਬੇ ਵਿੱਚ ਸਰਗਰਮ ਹੋ ਜਾਣਗੇ,ਇਸ ਤੋਂ ਬਾਅਦ ਉਹ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ (Meeting) ਕਰਨਗੇ।