BolPunjabDe Buero
NEW DELHI,09 JAN,(Bol Punjab De):- ਕ੍ਰਿਕਟਰ ਮੁਹੰਮਦ ਸ਼ਮੀ (Cricketer Mohammad Shami) ਨੂੰ ਭਾਰਤ ਦੇ ਸਰਵੋਤਮ ਗੇਂਦਬਾਜ਼ਾਂ ‘ਚ ਗਿਣਿਆ ਜਾਂਦਾ ਹੈ,ਉਸਨੇ ਸਾਲ 2013 ਵਿੱਚ ਭਾਰਤ ਲਈ ਡੈਬਿਊ ਕੀਤਾ ਸੀ,ਉਦੋਂ ਤੋਂ ਉਹ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ੀ ਹਮਲੇ ਦੀ ਅਹਿਮ ਕੜੀ ਬਣ ਗਿਆ ਹੈ,ਉਸ ਨੇ ਭਾਰਤ ਲਈ 64 ਟੈਸਟ ਮੈਚਾਂ ‘ਚ 229 ਵਿਕਟਾਂ, 101 ਵਨਡੇ ਮੈਚਾਂ ‘ਚ 195 ਵਿਕਟਾਂ ਅਤੇ 23 ਟੀ-20 ਮੈਚਾਂ ‘ਚ 24 ਵਿਕਟਾਂ ਹਾਸਲ ਕੀਤੀਆਂ ਹਨ।
ਦਰਅਸਲ ਭਾਰਤੀ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ (Star Bast Bowler Mohammad Shami) ਨੂੰ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ (President Draupadi Murmu) ਨੇ ਅਰਜੁਨ ਐਵਾਰਡ (Arjuna Award) ਦਿੱਤਾ,ਖੇਡ ਮੰਤਰਾਲੇ ਨੇ ਸ਼ਮੀ ਸਮੇਤ 26 ਖਿਡਾਰੀਆਂ ਨੂੰ ਅਰਜੁਨ ਪੁਰਸਕਾਰ ਦੇਣ ਦਾ ਪਹਿਲਾਂ ਹੀ ਐਲਾਨ ਕੀਤਾ ਸੀ,ਕਮੇਟੀ ਦੀਆਂ ਸਿਫਾਰਿਸ਼ਾਂ ਦੇ ਆਧਾਰ ‘ਤੇ ਅਤੇ ਸਹੀ ਜਾਂਚ ਤੋਂ ਬਾਅਦ ਸਰਕਾਰ ਨੇ ਖਿਡਾਰੀਆਂ,ਕੋਚਾਂ ਅਤੇ ਸੰਸਥਾਵਾਂ ਨੂੰ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਹੈ।