ਦਵਿੰਦਰ ਯਾਦਵ ਨੂੰ ਕਾਂਗਰਸ ਵੱਲੋਂ ਪੰਜਾਬ ਦੇ ਨਵੇਂ ਇੰਚਾਰਜ ਦੀ ਜਿੰਮੇਵਾਰੀ ਮਿਲਣ ਤੋਂ ਬਾਅਦ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਵਿੱਚ ਹੋਏ ਨਤਮਸਤਕ
BolPunjabDe Buero
ਦਵਿੰਦਰ ਯਾਦਵ ਤੇ ਸਮੁੱਚੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦਰਬਾਰ ਸਾਹਿਬ ਵਿੱਚ ਹੋਈ ਨਤਮਸਤਕ
ਦਵਿੰਦਰ ਯਾਦਵ ਨੂੰ ਕਾਂਗਰਸ ਵੱਲੋਂ ਪੰਜਾਬ ਦੇ ਨਵੇਂ ਇੰਚਾਰਜ ਦੀ ਜਿੰਮੇਵਾਰੀ ਮਿਲਣ ਤੋਂ ਬਾਅਦ ਦਰਬਾਰ ਸਾਹਿਬ ਵਿੱਚ ਹੋਏ ਨਤਮਸਤਕ
ਦਵਿੰਦਰ ਯਾਦਵ ਦੇ ਨਾਲ ਸਾਰੇ ਕਾਂਗਰਸੀ ਇਕੱਠੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਚ ਦਿੱਤੇ ਦਿਖਾਈ
Amritsar, 8 January 2024,(Bol Punjab De):- ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ (Sachkhand Shri Darbar Sahib Ji) ਵਿਖੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਦਵਿੰਦਰ ਯਾਦਵ ਮੱਥਾ ਟੇਕਣ ਪਹੁੰਚੇ ਅਤੇ ਇਸ ਦੌਰਾਨ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਦੇ ਵਿੱਚ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਯਾਦਵ ਦੇ ਨਾਲ ਦਿਖਾਈ ਦਿੱਤੀ,ਮੱਥਾ ਟੇਕਣ ਤੋਂ ਬਾਅਦ ਦਵਿੰਦਰ ਯਾਦਵ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ।
ਇਸ ਦੌਰਾਨ ਦਵਿੰਦਰ ਯਾਦਵ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਅਤੇ ਨਵਜੋਤ ਸਿੰਘ ਸਿੱਧੂ (Navjot Singh Sidhu) ਅਤੇ ਹੋਰ ਕਾਂਗਰਸੀ ਲੀਡਰਸ਼ਿਪ ਦਿਖਾਈ ਦਿੱਤੀ,ਮੀਡੀਆ ਨਾਲ ਗੱਲਬਾਤ ਕਰਦਿਆਂ ਦਵਿੰਦਰ ਯਾਦਵ ਨੇ ਸਪਸ਼ਟ ਕੀਤਾ ਕਿ ਕਿ ਉਹ ਅਜੇ ਆਪ ਤੇ ਕਾਂਗਰਸ ਨਾਲ ਪੰਜਾਬ ਚ ਗੱਠਜੋੜ ਤੇ ਸੀਟਾਂ ਨੂੰ ਲੈ ਕੇ ਕਿਸੇ ਵੀ ਤਰੀਕੇ ਦਾ ਕੋਈ ਵੀ ਬਿਆਨ ਨਹੀਂ ਦੇਣਗੇ। ਪਹਿਲੇ ਉਹ ਇਸ ਬਾਰੇ ਗੱਲਬਾਤ ਕਰਨਗੇ ਫਿਰ ਇਸ ਮੁੱਦੇ ਤੇ ਕੋਈ ਗੱਲ ਦਾ ਜਵਾਬ ਦੇਣਗੇ।
ਦਵਿੰਦਰ ਯਾਦਵ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਪੰਜਾਬ ਚ ਦੋ ਵੱਡੇ ਮੁੱਦੇ ਹਨ ਜਿਨਾਂ ਜਿਨਾਂ ਦੇ ਵਿੱਚ ਲੋਕ ਸਭਾ ਅਤੇ ਆਮ ਆਦਮੀ ਪਾਰਟੀ ਦਾ ਗਠਬੰਧਨ ਕੀਤੀਆਂ ਜਾ ਰਹੀਆਂ ਅਲੱਗ ਤੋਂ ਰੈਲੀਆਂ ਅਤੇ ਉਹਨਾਂ ਦੇ ਮਨ ਮੁਟਾਪ ਨੂੰ ਦੂਰ ਕਰਨਾ ਹੈ।ਉਹਨਾਂ ਦੇ ਸਵਾਗਤ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ਚ ਵਿਰੋਧੀ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ (Navjot Singh Sidhu) ਵੀ ਉਹਨਾਂ ਦੇ ਨਾਲ ਦਿਖਾਈ ਦਿੱਤੇ।
ਇਸ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਅਗਰ ਲੋਕ ਸਭਾ ਚੋਣਾਂ 2024 ਦੇ ਵਿੱਚ ਕਾਂਗਰਸ ਇਕੱਲੀ ਚੁਣਾਵ ਲੜਦੀ ਅਤੇ ਪੰਜਾਬ ਦੇ ਵਿੱਚੋਂ ਸੱਤ ਦੇ ਕਰੀਬ ਸੀਟਾਂ ਜਰੂਰ ਜਿੱਤੇਗੀ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਕੋਈ ਆਪਸ ਵਿੱਚ ਗੁੱਟਬਾਜ਼ੀ ਨਹੀਂ ਹੈ ਸਭ ਇੱਕਜੁੱਟ ਹੋ ਕੇ ਕਾਂਗਰਸ ਨੂੰ ਮਜਬੂਤ ਕਰ ਰਹੇ ਹਨ।
ਨਵਜੋਤ ਸਿੰਘ ਸਿੱਧੂ (Navjot Singh Sidhu) ਵੱਲੋਂ ਕੀਤੀਆਂ ਜਾ ਰਹੀਆਂ ਰੈਲੀਆਂ ਦੇ ਮੁੱਦੇ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਅਗਰ ਕਾਂਗਰਸ ਨੂੰ ਮਜਬੂਤ ਕਰਨ ਲਈ ਕੋਈ ਵੀ ਵਿਅਕਤੀ ਇਕੱਲਾ ਜਾ ਕੇ ਰੈਲੀ ਕਰਦਾ ਤੇ ਉਸ ਦੇ ਨਾਲ ਕਾਂਗਰਸ ਨੂੰ ਕਿਸੇ ਵੀ ਤਰੀਕੇ ਦਾ ਇਤਰਾਜ਼ ਨਹੀਂ ਕਿਉਂਕਿ ਸਭ ਦਾ ਮੁੱਦਾ ਕਾਂਗਰਸ ਨੂੰ ਮਜਬੂਤ ਕਰਨਾ ਹੈ,ਉਹਨਾਂ ਨੇ ਕਿਹਾ ਕਿ ਅਗਰ ਕੋਈ ਕਾਂਗਰਸੀ ਨੇਤਾ ਕਿਸੇ ਦੂਸਰੀ ਕਾਂਗਰਸੀ ਨੇਤਾ ਦੇ ਹਲਕੇ ਵਿੱਚ ਜਾ ਕੇ ਚੁਣਾਵੀ ਰੈਲੀ ਕਰਦਾ ਹੈ ਤੇ ਉਸਦੇ ਲਈ ਉਸ ਹਲਕੇ ਦੇ ਨੇਤਾ ਨੂੰ ਆਪਣੇ ਹੱਕ ਵਿੱਚ ਲੈਣਾ ਬਹੁਤ ਜਰੂਰੀ ਹੈ।