ਵਿਕਰਮ ਵਿਲਖੂ ਨੇ ਬ੍ਰਾਈਟਨ ਸ਼ਹਿਰ ਦੇ ਪਹਿਲੇ ਭਾਰਤੀ-ਅਮਰੀਕੀ ਪਹਿਲੇ ਜੱਜ ਵਜੋਂ ਸਹੁੰ ਚੁੱਕੀ
BolPunjabDe Buero
ਅਮਰੀਕਾ ਦੇ ਬ੍ਰਾਈਟਨ ਸ਼ਹਿਰ ਨੇ ਉਸ ਸਮੇਂ ਇਤਿਹਾਸ ਰਚ ਦਿੱਤਾ ਜਦੋਂ ਵਿਕਰਮ ਵਿਲਖੂ (Vikram Vilkhu) ਨੇ ਸ਼ਹਿਰ ਦੇ ਪਹਿਲੇ ਭਾਰਤੀ-ਅਮਰੀਕੀ ਪਹਿਲੇ ਜੱਜ ਵਜੋਂ ਸਹੁੰ ਚੁੱਕੀ,ਬ੍ਰਾਈਟਨ ਟਾਊਨ ਕੋਰਟ (Brighton Town Court) ਦੇ ਜੱਜ ਵਿਕਰਮ ਵਿਲਖੂ ਅਮਰੀਕਾ ਵਿਚ ਭਾਰਤੀ ਅਪ੍ਰਵਾਸੀਆਂ ਦੇ ਘਰ ਜਨਮੇ ਇਕ ਡੈਮੋਕ੍ਰੇਟ ਹਨ,ਸਹੁੰ ਚੁੱਕ ਸਮਾਰੋਹ ਵਿਚ ਵਿਲਖੂ ਨਾਲ ਪੂਰਾ ਪਰਿਵਾਰ ਮੌਜੂਦ ਰਿਹਾ,ਸਹੁੰ ਲੈਣ ਦੇ ਬਾਅਦ ਵਿਲਖੂ ਨੇ ਆਪਣੇ ਪਿਤਾ ਦਾ ਖਾਸ ਤੌਰ ‘ਤੇ ਧੰਨਵਾਦ ਕੀਤਾ,ਵਿਲਖੂ ਨੇ ਐਮਰੀ ਯੂਨੀਵਰਸਿਟੀ ’ਚ ਅਪਣੀ ਅੰਡਰਗ੍ਰੈਜੂਏਟ ਸਿਖਿਆ ਪ੍ਰਾਪਤ ਕੀਤੀ,ਜਿੱਥੇ ਉਸ ਨੇ ਧਰਮ ਅਤੇ ਮਾਨਵ ਵਿਗਿਆਨ ’ਚ ਡਬਲ-ਮੇਜਰਿੰਗ ਕੀਤੀ,ਗ੍ਰੈਜੂਏਸ਼ਨ ਤੋਂ ਬਾਅਦ, ਉਸ ਨੇ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ (ਏ.ਸੀ.ਐਲ.ਯੂ.) ’ਚ ਯੋਗਦਾਨ ਪਾਇਆ, ਜਿਸ ਨੇ 9/11 ਦੇ ਹਮਲਿਆਂ ਤੋਂ ਬਾਅਦ ਨਸਲੀ ਪ੍ਰੋਫ਼ਾਈਲਿੰਗ ਅਤੇ ਨਫ਼ਰਤੀ ਅਪਰਾਧਾਂ ਦੇ ਪੀੜਤਾਂ ਲਈ ਇਕ ਕੌਮੀ ਹੌਟਲਾਈਨ ਸਥਾਪਤ ਕਰਨ ’ਚ ਮਹੱਤਵਪੂਰਣ ਭੂਮਿਕਾ ਨਿਭਾਈ।