ਆਮ ਆਦਮੀ ਪਾਰਟੀ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਮਹਿਲਾ ਕਮਿਸ਼ਨ ਦੀ ਮੌਜੂਦਾ ਪ੍ਰਧਾਨ ਸਵਾਤੀ ਮਾਲੀਵਾਲ ਨੂੰ ਰਾਜ ਸਭਾ ਭੇਜਣ ਦਾ ਫੈਸਲਾ ਕੀਤਾ
BolPunjabDe Buero
New Delhi,05 Jan,(Bol Punjab De):- ਆਮ ਆਦਮੀ ਪਾਰਟੀ (Aam Aadmi Party) ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਮਹਿਲਾ ਕਮਿਸ਼ਨ ਦੀ ਮੌਜੂਦਾ ਪ੍ਰਧਾਨ ਸਵਾਤੀ ਮਾਲੀਵਾਲ ਨੂੰ ਰਾਜ ਸਭਾ ਭੇਜਣ ਦਾ ਫੈਸਲਾ ਕੀਤਾ ਹੈ,ਸਵਾਤੀ ਮਾਲੀਵਾਲ ਪਹਿਲੀ ਵਾਰ ਰਾਜ ਸਭਾ ਮੈਂਬਰ ਬਣਨ ਜਾ ਰਹੀ ਹੈ,ਉਨ੍ਹਾਂ ਨੂੰ ਸੁਸ਼ੀਲ ਕੁਮਾਰ ਗੁਪਤਾ ਦੀ ਜਗ੍ਹਾ ਟਿਕਟ ਦਿੱਤਾ ਗਿਆ ਹੈ,ਦੱਸ ਦੇਈਏ ਕਿ ਸੰਜੇ ਤੇ ਐੱਨਡੀ ਗੁਪਤਾ ਨੂੰ ‘ਆਮ ਆਦਮੀ ਪਾਰਟੀ’ ਨੇ ਦੁਬਾਰਾ ਤੋਂਰਾਜ ਸਭਾ ਭੇਜਣ ਦਾ ਫੈਸਲਾ ਕੀਤਾ ਹੈ,‘ਆਮ ਆਦਮੀ ਪਾਰਟੀ’ ਨੇ ਸੰਜੇ ਸਿੰਘ ‘ਤੇ ਇਕ ਵਾਰ ਫਿਰ ਤੋਂ ਭਰੋਸਾ ਪ੍ਰਗਟਾਇਆ ਹੈ,ਸੰਜੇ ਸਿੰਘ ਜੇਲ੍ਹ ਤੋਂ ਚੋਣ ਲੜਨਗੇ।
ਆਉਣ ਵਾਲੀ 19 ਜਨਵਰੀ ਨੂੰ ਰਾਜ ਸਭਾ ਚੋਣਾਂ (Rajya Sabha Elections) ਹੋਣੀਆਂ ਹਨ,ਕੋਰਟ ਨੇ ਜੇਲ੍ਹ ਵਿਚ ਬੰਦ ਸੰਜੇ ਸਿੰਘ ਨੂੰ ਰਾਜ ਸਭਾ ਲਈ ਨਾਮਜ਼ਦਗੀ ਭਰਨ ਦੀ ਇਜਾਜ਼ਤ ਦੇ ਦਿੱਤੀ ਹੈ,ਸੰਜੇ ਸਿੰਘ ਨੇ ਇਨ੍ਹਾਂ ਦਸਤਾਵੇਜ਼ਾਂ ‘ਤੇ ਹਸਤਾਖਰ ਕਰਨ ਦੀ ਪ੍ਰਾਰਥਨਾ ਕੀਤੀ ਸੀ,ਈਡੀ (ED) ਨੇ ਇਨ੍ਹਾਂ ਦਸਤਾਵੇਜ਼ਾਂ ‘ਤੇ ਹਸਤਾਖਰ ਕਰਨ ਦਾ ਕੋਈ ਵਿਰੋਧ ਨਹੀਂ ਕੀਤਾ ਹੈ,ਦੱਸ ਦੇਈਏ ਕਿ ‘ਆਮ ਆਦਮੀ ਪਾਰਟੀ’ ਸਾਂਸਦ ਸੰਜੇ ਸਿੰਘ ਦਾ ਜਨਮ 22 ਮਾਰਚ 1972 ਨੂੰ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਵਿਚ ਹੋਇਆ ਹੈ,ਸੰਜੇ ਸਿੰਘ ਦੇ ਮਾਤਾ-ਪਿਤਾ ਟੀਚਰ ਰਹਿ ਚੁੱਕੇ ਹਨ।
ਸੰਜੇ ਸਿੰਘ ਨੇ ਇੰਜੀਨੀਅਰਿੰਗ ਵਿਚ ਆਪਣੀ ਪੜ੍ਹਾਈ ਕੀਤੀ ਹੈ,ਉਨ੍ਹਾਂ ਨੇ ਓਡੀਸ਼ਾ ਦੇ ਕਿਉਂਝਰ ਵਿਚ ਓਡੀਸ਼ਾ ਸਕੂਲ ਆਫ ਮਾਈਨਿੰਗ ਇੰਜੀਨੀਅਰਿੰਗ ਤੋਂ ਮਾਈਨਿੰਗ ਇੰਜੀਨੀਅਰਿੰਗ ਵਿਚ ਡਿਪਲੋਮਾ ਕੀਤਾ ਹੈ,ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰਨ ਦੇ ਬਾਅਦ ਸੰਜੇ ਸਿੰਘ ਤੋਂ ਸਮਾਜ ਸੇਵਾ ਸ਼ੁਰੂ ਕੀਤੀ,ਇਸ ਦੇ ਬਾਅਦ 1994 ਵਿਚ ਸੰਜੇ ਸਿੰਘ ਨੇ ‘ਸੁਲਤਾਨਪੁਰ ਸਮਾਜ ਸੇਵਾ ਸੰਗਠਨ’ ਦੇ ਨਾਂ ਤੋਂ ਇਕ ਸੰਗਠਨ ਬਣਾਇਆ ਤੇ ਇਸ ਸੰਗਠਨ ਤਹਿਤ ਸਮਾਜ ਸੇਵਾ ਕੀਤੀ।