ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਵੱਡੀ ਕਾਰਵਾਈ ਕੀਤੀ,ਕਰੀਬ 93 ਲੱਖ ਦਾ ਸੋਨਾ ਬਰਾਮਦ
BolPunjabDe Buero
Amritsar,04 Jan,(Bol Punjab De):- ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ (Amritsar International Airport) ‘ਤੇ ਕਸਟਮ ਵਿਭਾਗ (Customs Department) ਨੇ ਵੱਡੀ ਕਾਰਵਾਈ ਕੀਤੀ ਹੈ,ਇਥੇ ਕਸਟਮ ਵਿਭਾਗ ਨੇ ਡੇਢ ਕਿੱਲੋ ਦੇ ਕਰੀਬ ਸੋਨਾ ਬਰਾਮਦ ਕੀਤਾ,ਬਰਾਮਦ ਸੋਨੇ ਦੀ ਕੀਮਤ 93,71,875 ਬਣਦੀ ਹੈ,ਕਸਟਮ ਵਿਭਾਗ (Customs Department) ਨੇ ਗੁਪਤ ਸੂਚਨਾ ‘ਤੇ ਸ਼ਾਰਜਾਹ ਤੋਂ ਸ਼ਾਮ 7:36 ‘ਤੇ ਆਈ ਇੰਡੀਗੋ (Indigo) ਦੀ ਉਡਾਣ ਨੰ. 651428 ਦੀ ਛਾਪੇਮਾਰੀ ਕੀਤੀ ਅਤੇ ਜਹਾਜ਼ ਦੀ ਰਮਾਗਿੰਗ ਦੌਰਾਨ ਸੀਟ ਦੇ ਥੱਲੇ 2 ਸੋਨੇ ਦੀਆਂ ਪੱਟੀਆਂ ਨੂੰ ਜਿਨ੍ਹਾਂ ਦਾ ਕੁੱਲ ਵਜ਼ਨ 1508 ਗ੍ਰਾਮ ਲਗਭਗ ਟਿਸ਼ੂ ਦੇ ਅੰਦਰ ਕਾਲੀ ਟੇਪ ਨਾਲ ਲਪੇਟਿਆ ਹੋਈਆਂ ਮਿਲੀਆਂ,ਇਸ ਦੌਰਾਨ ਬਰਾਮਦ ਕੀਤੇ ਗਏ ਕੁੱਲ ਸੋਨੇ ਦਾ ਕੁੱਲ ਵਜ਼ਨ 1499.50 ਗ੍ਰਾਮ ਹੈ ਜਿਸ ਦੀ ਬਾਜ਼ਾਰੀ ਕੀਮਤ 93,71,875/- ਲਗਭਗ ਬਣਦੀ ਹੈ,ਕਸਟਮ ਵਿਭਾਗ ਨੇ ਸੋਨੇ ਨੂੰ ਜ਼ਬਤ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।