Truck Drivers Protest: ਟਰਾਂਸਪੋਰਟਰਾਂ ਦੀ ਹੜਤਾਲ ਨੂੰ ਲੈ ਕੇ ਕੇਂਦਰੀ ਗ੍ਰਹਿ ਸਕੱਤਰ ਨੇ ਬੁਲਾਈ ਅਹਿਮ ਮੀਟਿੰਗ
BolPunjabDe Buero
New Delhi,02 Jan,(Bol Punjab De):- ਕੇਂਦਰ ਵੱਲੋਂ ਬਣਾਏ ਗਏ ‘ਹਿਟ ਐਂਡ ਰਨ’ ਕਾਨੂੰਨ (‘Hit And Run’ Law) ਤਹਿਤ ਪੂਰੇ ਦੇਸ਼ ਵਿਚ ਹਾਹਾਕਾਰ ਮਚੀ ਹੋਈ ਹੈ,ਟਰੱਕ ਡਰਾਈਵਰਾਂ ਵੱਲੋਂ ਇਸ ਦੇ ਵਿਰੁੱਧ ਹੜਤਾਲ ਕੀਤੀ ਜਾ ਰਹੀ ਹੈ ਜਿਸ ਕਾਰਨ ਆਮ ਲੋਕਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਦੇਸ਼ ਦੇ ਕਈ ਹਿੱਸਿਆਂ ਵਿਚ ਪੈਟਰੋਲ ਤੇ ਡੀਜ਼ਲ ਖਤਮ ਹੋਣ ਦੇ ਕਗਾਰ ‘ਤੇ ਹਨ ਤੇ ਜਿਥੇ ਥੋੜ੍ਹਾ ਬਹੁਤ ਪੈਟਰੋਲ ਜਾਂ ਡੀਜ਼ਲ ਬਚਿਆ ਹੈ ਉਥੇ ਲੰਬੀਆਂ-ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ, ਇਨ੍ਹਾਂ ਸਭ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਸਕੱਤਰ ਨੇ ਟਰਾਂਸਪੋਰਟਰਾਂ ਦੀ ਮੀਟਿੰਗ ਸੱਦੀ ਹੈ,ਅਜੇ ਭੱਲਾ ਨੇ ਟ੍ਰਾਂਸਪੋਰਟ ਯੂਨੀਅਨ (Transport Union) ਨੂੰ ਮੀਟਿੰਗ ਦਾ ਸੱਦਾ ਦਿੱਤਾ ਹੈ ਤੇ ਇਹ ਮੀਟਿੰਗ ਅੱਜ ਸ਼ਾਮ 7 ਵਜੇ ਬੁਲਾਈ ਗਈ ਹੈ,ਹਿੱਟ ਐਂਡ ਰਨ ਕਾਨੂੰਨ ਦੇ ਖਿਲਾਫ ਪੰਜਾਬ ਦੇ ਟਰਾਂਸਪੋਰਟਰ ਅਤੇ ਟਰੱਕ ਡਰਾਈਵਰ (Truck Driver) 30 ਦਸੰਬਰ ਤੋਂ ਹੜਤਾਲ ‘ਤੇ ਚਲੇ ਗਏ ਹਨ,ਜਿਸ ਕਾਰਨ ਪਿਛਲੇ ਤਿੰਨ ਦਿਨਾਂ ਤੋਂ ਕਿਸੇ ਵੀ ਪੰਪ ‘ਤੇ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਨਹੀਂ ਪਹੁੰਚੀ ਹੈ।